ਸ਼ਹੀਦ ਊਧਮ ਸਿੰਘ ਅਕੈਡਮੀ ’ਚ ਮਨਾਈ ਬਸੰਤ ਪੰਚਮੀ
ਕਣਕਵਾਲ ਚਹਿਲਾਂ - ਹੀਰੋਂ ਖ਼ੁਰਦ ਰੋਡ ‘ਤੇ ਸਥਿਤ
Publish Date: Fri, 23 Jan 2026 05:51 PM (IST)
Updated Date: Sat, 24 Jan 2026 04:07 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ
ਕਣਕਵਾਲ ਚਹਿਲਾਂ ਹੀਰੋਂ ਖ਼ੁਰਦ ਰੋਡ ‘ਤੇ ਸਥਿਤ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਮੂਹ ਵਿਦਿਆਰਥੀ ਪੀਲੇ ਰੰਗ ਦੇ ਪਹਿਰਾਵੇ ਪਹਿਨ ਕੇ ਸਜੇ ਤੇ ਪੀਲੇ ਰੰਗ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਲਿਆਏ ਤੇ ਨਾਲ ਹੀ ਆਸਮਾਨ ਵਿੱਚ ਪਤੰਗਬਾਜੀ ਕਰਕੇ ਇਸ ਤਿਉਹਾਰ ਦਾ ਅਨੰਦ ਮਾਣਿਆ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭੰਗੜਾ, ਲੋਕ-ਨਾਚ, ਗੀਤ ਅਤੇ ਵਿਦਿਆਰਥਣਾਂ ਵੱਲੋਂ ਬੋਲੀਆਂ, ਗਿੱਧਾ ਅਤੇ ਸੰਗੀਤ ਰਾਹੀ ਮਨੋਰੰਜਨ ਕੀਤਾ।ਇਸ ਰੰਗਾ-ਰੰਗ ਪ੍ਰੋਗਰਾਮ ਨੇ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਵੱਲੋਂ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਪਤੰਗਬਾਜ਼ੀ ਕਰਨ ਦੌਰਾਨ ਬੱਚਿਆਂ ਨੂੰ ਚਾਈਨਾ-ਡੋਰ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦਿਆਂ ਉਸ ਦਾ ਉਪਯੋਗ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸਟ, ਉਪ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਅਤੇ ਸਮੂਹ ਸਟਾਫ ਮੌਜੂਦ ਹਨ।