ਬਾਹਰੋਂ ਕਣਕ ਦੀ ਸਪਲਾਈ ਰੋਕਣ ਲਈ ਲਗਾਏ ਬੈਰੀਅਰ
ਜ਼ਿਲ੍ਹਾ ਮੰਡੀ ਅਫ਼ਸਰ, ਗੌਰਵ ਗਰਗ ਨੇ
Publish Date: Fri, 24 Apr 2026 07:03 PM (IST)
Updated Date: Sat, 25 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਹਾੜ੍ਹੀ ਸੀਜ਼ਨ 2026-27 ਦੌਰਾਨ ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਕਣਕ ਦੀ ਸਪਲਾਈ ਨੂੰ ਰੋਕਣ ਲਈ ਪੰਜਾਬ ਮੰਡੀ ਬੋਰਡ ਵੱਲੋ ਮਾਰਕਿਟ ਕਮੇਟੀ ਬੋਹਾ ਅਧੀਨ ਰਤੀਆ ਰੋਡ, ਬੋਹਾ ਤੇ ਮਾਰਕਿਟ ਕਮੇਟੀ ਸਰਦੂਲਗੜ੍ਹ ਅਧੀਨ ਸਿਰਸਾ ਰੋਡ ਸਰਦੂਲੇਵਾਲਾ ਵਿਖੇ 2 ਬੈਰੀਅਰ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨੇ ਦੱਸਿਆ। ਇਨ੍ਹਾਂ ਬੈਰੀਅਰ ’ਤੇ ਪੰਜਾਬ ਮੰਡੀ ਬੋਰਡ/ਮਾਰਕਿਟ ਕਮੇਟੀ ਹਫ਼ਤੇ ਦੇ 24 ਘੰਟਿਆਂ ਲਈ ਆਪਣੇ ਕਰਮਚਾਰੀ ਤਾਇਨਾਤ ਕੀਤੇ ਹਨ ਤਾਂ ਜੋ ਬਾਹਰਲੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਅਣਅਧਿਕਾਰਤ ਕਣਕ ਦੀ ਸਪਲਾਈ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰੀ ਹੁਕਮਾਂ ਅਨੁਸਾਰ ਕੋਈ ਬਾਹਰਲੇ ਸੂਬਿਆਂ ਤੋਂ ਅਣਅਧਿਕਾਰਤ ਕਣਕ ਨਹੀ ਆਉਣ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਜਾਂ ਫਰਮ ਬਾਹਰਲੇ ਰਾਜ ਤੋ ਕਣਕ ਮੰਗਵਾਉਦੀ ਹੈ ਤਾਂ ਉਸ ਵਿਅਕਤੀ ਜਾਂ ਫਰਮ ਵਿਰੁੱਧ ਬਣਦੀ ਸਖ਼ਤੀ ਵਰਤੀ ਜਾਵੇਗੀ।