ਬੈਂਕ ਦੇ ਏਟੀਐੱਮ ਨੂੰ ਪੁੱਟ ਕੇ ਚੋਰ ਫ਼ਰਾਰ
ਬਰਨਾਲਾ ਸਿਰਸਾ ਨੈਸ਼ਨਲ ਹਾਈਵੇ
Publish Date: Wed, 01 Apr 2026 05:59 PM (IST)
Updated Date: Thu, 02 Apr 2026 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਕਸਬਾ ਝੁਨੀਰ ਵਿੱਚ ਰਾਤੀ ਚੋਰ ਐੱਸਬੀਆਈ ਦੀ ਲੱਗੀ ਏਟੀਐਮ ਮਸ਼ੀਨ ਹੀ ਪੁੱਟ ਕੇ ਫ਼ਰਾਰ ਹੋ ਗਏ। ਥਾਣਾ ਝੁਨੀਰ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਸਬਾ ਝੁਨੀਰ ’ਚ ਇੱਕ ਐੱਸਬੀਆਈ ਦਾ ਏਟੀਐੱਮ ਲੱਗਿਆ ਹੋਇਆ ਸੀ, ਜਿਸ ਨੂੰ ਚੋਰ ਪੁੱਟ ਕੇ ਲੈ ਗਏ। ਇਸ ਦੀ ਪੁਲਿਸ ਭਾਲ ਕਰ ਰਹੀ ਹੈ, ਪਰ ਅਜੇ ਕੋਈ ਸੁਰਾਗ ਨਹੀਂ ਮਿਲਿਆ ਹੈ। ਥਾਣਾ ਝੁਨੀਰ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇੱਥੇ ਏਟੀਐੱਮ ਲੱਗਿਆ ਹੋਇਆ ਸੀ, ਪਰ ਉਸ ਨੂੰ ਕੁੱਝ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਉਸ ਵਿੱਚ ਕਿੰਨੀ ਰਾਸ਼ੀ ਬਾਕੀ ਰਹਿ ਗਈ ਸੀ ਤੇ ਕਿੰਨੀ ਵਿਅਕਤੀਆਂ ਵੱਲੋਂ ਕਢਵਾਈ ਜਾ ਚੁੱਕੀ ਸੀ ਇਸ ਬਾਰੇ ਅਜੇ ਇਸ ਬਾਰੇ ਪਤਾ ਕੀਤਾ ਜਾ ਰਿਹਾ ਹੈ। ਫ਼ਿਲਹਾਲ ਉਨ੍ਹਾਂ ਨੇ ਏਟੀਐਮ ਲਗਾਉਣ ਵਾਲੀ ਕੰਪਨੀ ਦੇ ਅਧਿਕਾਰੀ ਸੁਖਵੀਰ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਏਟੀਐਮ ਮਸ਼ੀਨ ਚੋਰੀ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।