ਬੈਂਕ ਦੀਆਂ ਚਾਬੀਆਂ ਵਾਲਾ ਪਰਸ ਗਾਇਬ, ਅਣਪਛਾਤੇ ’ਤੇ ਕੇਸ
ਬੈਂਕ ਦੀਆਂ ਚਾਬੀਆਂਬੈਂਕ ਦੀਆਂ ਚਾਬੀਆਂ ਬੈਂਕ ਦੀਆਂ ਚਾਬੀਆਂ
Publish Date: Wed, 21 Jan 2026 05:46 PM (IST)
Updated Date: Thu, 22 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੈਂਕ ਦੀਆਂ ਚਾਬੀਆਂ ਵਾਲਾ ਛੋਟਾ ਪਰਸ ਗਾਇਬ ਹੋਣ ’ਤੇ ਥਾਣਾ ਭੀਖੀ ਪੁਲਿਸ ਨੇ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੀ. ਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਦੈਲਾ ਸਾਰਿਕਾ ਤਾਇਲ ਦੁਆਰਾ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ 14 ਜਨਵਰੀ 2026 ਨੂੰ ਵਕਤ ਕਰੀਬ 9 ਵਜੇ ਸਵੇਰੇ ਜਦ ਬੈਂਕ ਜਾ ਰਹੀ ਸੀ। ਉਸ ਦੇ ਪਰਸ ਵਿਚ ਬੈਂਕ ਦੀ ਕੈਸ਼ ਸੇਫ਼ ਅਤੇ ਸਟਰਾਂਗ ਰੂਮ ਦੀਆਂ ਚਾਬੀਆਂ ਸਨ ਜੋ ਕਿ ਬੱਸ ਸਟੈਂਡ ਭੀਖੀ ਦੇ ਨੇੜੇ ਆਟੋ ਦੀ ਉਡੀਕ ਕਰ ਰਹੀ ਸੀ। ਉਥੇ ਕਾਫ਼ੀ ਭੀੜ ਸੀ। ਜਦ ਉਸ ਨੇ ਬੈਂਕ ਜਾ ਕੇ ਦੇਖਿਆ ਤਾਂ ਉਸ ਦੇ ਪਰਸ ਵਿੱਚੋਂ ਬੈਂਕ ਦੀਆਂ ਚਾਬੀਆਂ ਵਾਲਾ ਛੋਟਾ ਪਰਸ ਗਾਇਬ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।