ਮਾਂ ਅੰਨਪੂਰਨਾ ਧਾਮ ’ਚ ਕਰਵਾਈ ਬਾਲਾ ਜੀ ਦੀ ਚੌਂਕੀ
ਜੈ ਮਾਂ ਅੰਨਪੁੂਰਨਾ ਧਾਮ ਵਿਖੇ ਬਾਲਾ ਜੀ
Publish Date: Sun, 25 Jan 2026 06:10 PM (IST)
Updated Date: Mon, 26 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਅੰਨਪੁੂਰਨਾ ਧਾਮ ਵਿਖੇ ਬਾਲਾ ਜੀ ਮਹਾਰਾਜ ਦੀ ਵਿਸ਼ਾਲ ਚੌਕੀ ਪਰਮ ਪੁੂਜਯ ਮਾਤਾ ਸ੍ਰੀ ਰਾਜ ਦੇਵਾ ਜੀ (ਬ੍ਰਹਮਲੀਨ) ਦੀ ਅਪਾਰ ਕਿਰਪਾ ਸਦਕਾ ਜੈ ਮਾਂ ਅੰਨਪੂਰਨਾ ਧਾਮ ਵਿਖੇ 15ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ੍ਰੀ ਬਾਲਾ ਜੀ ਮਹਾਰਾਜ ਦੀ ਵਿਸ਼ਾਲ ਚੌਂਕੀ ਦੀ ਨਵੀਂ ਉਸਾਰੀ ਕੀਤੇ ਗਏ। ਲੰਗਰ ਹਾਲ ’ਚ ਕੀਤੀ ਗਈ। ਇਸ ਮੌਕੇ ਤੇ ਪੰਡਿਤ ਨਰੇਸ਼ ਕੁਮਾਰ ਸ਼ਰਮਾ ਵੱਲੋਂ ਸ੍ਰੀ ਗਣੇਸ਼ ਨਵ ਗ੍ਰਹਿਣ ਪੂਜਨ ਕਰਵਾਇਆ। ਇਸ ਜੋਤੀ ਪ੍ਰਚੰਡ ਦੀ ਰਸਮ ਮਹਿੰਦਰਪਾਲ ਜੀ ਮੱਤੀ ਦੇ ਦੋਵੇ ਪੁੱਤਰਾ ਰਕੇਸ ਕੁਮਾਰ ਧਰਮ ਪਤਨੀ ਰੇਣੂ ਬਾਲਾ, ਵਨੀਤ ਮੱਤੀ ਧਰਮਪਤਨੀ ਡਾ ਪਾਰੁਲ ਗਰਗ ਨੇ ਅਦਾ ਕੀਤੀ। ਚੌਂਕੀ ਦੀ ਸੁਰੂਆਤ ਸ੍ਰੀ ਸਕਤੀ ਕੀਰਤਨ ਮੰਡਲ ਜੈ ਮਾਂ ਮੰਦਰ ਵਾਲਿਆਂ ਵੱਲੋਂ ਗਣੇਸ ਬੰਧਨਾ ਨਾਲ ਕੀਤੀ ਗਈ। ਇਸ ਮੌਕੇ ਧਾਮ ਵਿਖੇ ਭਗਤਾਂ ਵੱਲੋ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਇੰਦਰਜੀਤ ਪਰਿਆਰ ਮਾਲੇਰਕੋਟਲਾ ਵਾਲਿਆਂ ਵੱਲੋਂ ਸ੍ਰੀ ਬਾਲਾ ਜੀ ਦਾ ਗੁਣਗਾਣ ਕੀਤਾ ਗਿਆ ਅਤੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਗਿਆ। ਇਸ ਮੌਕੇ ਭੂਸਨ ਮੱਤੀ, ਪੁਨੀਤ ਭੰਮਾਂ, ਵਿਨੋਦ ਭੰਮਾਂ, ਡਿਪਟੀ ਕੁਮਾਰ ਕਾਕੂ, ਵੰਸ਼, ਵਿੱਕੀ ਮੱਤੀ, ਸ਼੍ਰੀ ਰਕੇਸ ਮਾਖਾ, ਬਲੋਰ ਚੰਦ, ਪੁਸ਼ਪਾ ਮਿੱਢਾ, ਉਰਮਿਲਾ ਗੁੜਗਾਉਂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਗਈ।