ਬਾਦਲ ਦਲ ਨੇ ਪੰਥ ਦੇ ਨਾਂ ’ਤੇ ਲੋਕਾਂ ਨੂੰ ਕੀਤਾ ਗੁਮਰਾਹ : ਖਾਰਾ
ਬਾਦਲ ਦਲੀਆਂ ਨੇ ਹਮੇਸ਼ਾ
Publish Date: Sat, 07 Mar 2026 07:00 PM (IST)
Updated Date: Sun, 08 Mar 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝੁਨੀਰ : ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਪੰਥ ਦੀ ਪਿੱਠ ਵਿੱਚ ਚਾਕੂ ਮਾਰਿਆ ਅਤੇ ਪੰਥ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਮੰਗੀਆਂ। ਪੰਥ ਨੂੰ ਹਮੇਸ਼ਾ ਹੀ ਆਪਣੇ ਨਿੱਜੀ ਹਿੱਤ ਲਈ ਵਰਤਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਦੂਲਗੜ੍ਹ ਤੋਂ ਇੰਚਾਰਜ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਬਾਦਲ ਧੜੇ ਨੇ ਪੰਥ ਦੇ ਨਾਂ ਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਰਾਜਗੱਦੀ ਪ੍ਰਾਪਤ ਕੀਤੀ ਅਤੇ ਉਸ ਬਾਅਦ ਸਿੱਖ ਪੰਥ ਦਾ ਹੀ ਘਾਣ ਕੀਤਾ। ਸਿੱਖਾਂ ਨੂੰ ਲੁੱਟਿਆ ਅਤੇ ਕੁੱਟਿਆ। ਵੋਟਾਂ ਲਈ ਪਖੰਡੀ, ਦੇਹਧਾਰੀ ਗੁਰੂਆਂ ਦੇ ਪੈਰਾਂ ਵਿੱਚ ਡਿੱਗ ਕੇ ਅਤੇ ਡੇਰਿਆਂ ਦੀ ਪੁਸ਼ਤ ਪਨਾਹੀ ਕਰਕੇ ਸਿੱਖ ਪੰਥ ਦੀ ਬਦਨਾਮੀ ਕਰਵਾਈ। ਬਾਦਲ ਰਾਜ ਵਿੱਚ ਚਿੱਟਾ ਘਰ-ਘਰ ਪਹੁੰਚਿਆ, ਗੈਂਗਸਟਰਵਾਦ, ਭੂ ਮਾਫ਼ੀਆ ਟਰਾਂਸਪੋਰਟ, ਕੇਬਲ, ਟੀਵੀ, ਰੇਤ ਦੀਆਂ ਖੱਡਾਂ ਹੋਟਲਾਂ ਆਦਿ ਤੇ ਕਬਜ਼ੇ ਕਰਕੇ ਪੰਜਾਬ ਵਿੱਚ ਗੁੰਡਾ ਰਾਜ ਚਲਾਇਆ। ਬਾਦਲ ਧੜੇ ਨੇ ਕੇਂਦਰ ਨਾਲ ਮਿਲ ਕੇ ਸਰਕਾਰਾਂ ਚਲਾਈਆਂ, ਪਰ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਹਰ ਨੌਜਵਾਨ ਪੰਜਾਬੀ ਜਾਗ ਚੁੱਕਿਆ ਹੈ ਹੈ। ਹੁਣ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਅੱਗੇ ਲੈ ਕੇ ਆਉਣਗੇ ਤਾਂ ਜੋ ਪੰਜਾਬ ਵਿੱਚ ਫੈਲਿਆ ਨਸ਼ੇ ਦਾ ਕੋਹੜ, ਗੁੰਡਾਗਰਦੀ, ਲੁੱਟ ਖੋਹ, ਆਦ ਨੂੰ ਬੰਦ ਕਰਕੇ ਇੱਕ ਸਾਫ ਰਾਜ ਦਿੱਤਾ ਜਾਵੇਗਾ। 2027 ’ਚ ਐਮ. ਪੀ. ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ।