ਬਾਬਾ ਸ਼ਿਆਮ ਖਾਟੂ ਅੱਗੇ ਲੋਕ ਨਤਮਸਤਕ
ਬਸੰਤ ਪੰਚਮੀ ਦੇ ਸ਼ੁਭ ਮੌਕੇ ਤੇ ਸ਼੍ਰੀ ਸ਼ਿਆਮ
Publish Date: Fri, 23 Jan 2026 06:00 PM (IST)
Updated Date: Sat, 24 Jan 2026 04:10 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਬਸੰਤ ਪੰਚਮੀ ਦੇ ਸ਼ੁਭ ਮੌਕੇ ਤੇ ਸ਼੍ਰੀ ਸ਼ਿਆਮ ਸੇਵਾ ਮੰਡਲ ਟਰੱਸਟ ਮਾਨਸਾ ਵੱਲੋਂ ਸ਼੍ਰੀ ਗੀਤਾ ਭਵਨ ਮਾਨਸਾ ਵਿਖੇ ਬਾਬਾ ਸ਼ਿਆਮ ਖਾਟੂ ਜੀ ਦਾ ਵਿਧੀ ਪੂਰਵਕ ਇਸ਼ਨਾਨ ਕਰਵਾਇਆ ਗਿਆ ਅਤੇ ਬਾਬਾ ਜੀ ਨੂੰ ਨਵੇਂ ਪੀਲੇ ਰੰਗ ਦੇ ਵਸਤਰ ਅਤੇ ਪੀਲੇ ਫੁੱਲਾਂ ਦਾ ਸ਼ਿੰਗਾਰ ਕੀਤਾ ਗਿਆ। ਸ਼ਿੰਗਾਰ ਅਤੇ ਵਸਤਰ ਦੀ ਸੇਵਾ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਮੀਨੂ ਤੇ ਪਰਵੀਨ ਕੁਮਾਰ ਜਿੰਦਲ ਵਲੋਂ ਕਰਵਾਈ ਗਈ। ਇਸ ਮੌਕੇ ਬਾਬਾ ਜੀ ਦੇ ਸੁੰਦਰ ਸੁੰਦਰ ਭਜਨ ਗਾਕੇ ਭਗਤਾ ਨੂੰ ਨਿਹਾਲ ਕੀਤਾ ਗਿਆ ਅਤੇ ਅਖੀਰ ਵਿੱਚ ਬਾਬਾ ਜੀ ਦੀ ਆਰਤੀ ਕਰਕੇ ਭਗਤਾ ਨੂੰ ਪ੍ਰਸ਼ਾਦ ਵਿਤਰਣ ਕੀਤਾ ਗਿਆ। ਇਸ ਮੌਕੇ ਰਾਜੇਸ਼ ਲੀਲਾ, ਰਵੀ ਬਾਂਸਲ, ਅਜੇ ਬਾਂਸਲ, ਲਕਸ਼ ਬਾਂਸਲ, ਸੰਜੇ ਸੈਲੂਨ, ਟੋਨੀ ਬਣਾਂਵਾਲੀ ਅਤੇ ਹੋਰ ਮੈਂਬਰ ਹਾਜ਼ਰ ਸਨ।