ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵੇਲੇ ਵਰਤੋ ਸਾਵਧਾਨੀਆਂ
ਬੀਐਮਡੀ ਹਾਈ ਸਕੂਲ, ਮਾਨਸਾ ਵਿਖੇ
Publish Date: Sat, 28 Feb 2026 07:05 PM (IST)
Updated Date: Sun, 01 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਐੱਮਡੀ ਹਾਈ ਸਕੂਲ ਮਾਨਸਾ ਵਿਖੇ ਆਯੋਜਨ ਕੀਤੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵੱਧ ਰਹੇ ਸਾਈਬਰ ਕ੍ਰਾਈਮ ਸਬੰਧੀ ਸਾਈਬਰ ਜਾਗਰੂਕਤਾ ਸੈਮੀਨਾਰ ਲਗਾਇਆ। ਇਸ ਵਿੱਚ ਅਨਜਾਣ ਨੰਬਰਾਂ ਤੋਂ ਆਉਣ ਵਾਲੇ ਲਿੰਕ ਨਾ ਖੋਲ੍ਹਣ ਤੇ ਕਿਸੇ ਵੀ ਵਿਅਕਤੀ ਨਾਲ ਓਟੀਪੀ ਨਾ ਸ਼ੇਅਰ ਕਰਨ, ਸੋਸ਼ਲ ਮੀਡੀਆ ਦੀ ਵਰਤੋਂ ਕਰਨ ਸਮੇਂ ਸਾਵਧਾਨੀਆਂ ਵਰਤਣ ਬਾਰੇ ਦੱਸਿਆ ਗਿਆ। ਠੱਗੀ ਹੋਣ ਉਪਰੰਤ 1930 ’ਤੇ ਸੰਪਰਕ ਕਰਕੇ ਠੱਗੀ ਹੋਣ ਸੰਬੰਧੀ ਦਰਖ਼ਾਸਤ ਦਰਜ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਮਾ ਮੈਡਮ ਅਤੇ ਸਮੂਹ ਸਕੂਲ ਸਟਾਫ਼, ਥਾਣਾ ਸਾਈਬਰ ਕ੍ਰਾਈਮ ਮਾਨਸਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇੰਸਪੈਕਟਰ ਬੇਅੰਤ ਕੌਰ, ਹੌਲਦਾਰ ਰਾਜਪ੍ਰੀਤ ਸਿੰਘ ਤੇ ਹੌਲਦਾਰ ਮਨਜੀਤ ਸਿੰਘ ਵੱਲੋਂ ਸਾਈਬਰ ਠੱਗੀ ਤੋਂ ਜਾਗਰੂਕ ਰਹਿਣ ਸੰਬੰਧੀ ਲੈਕਚਰ ਦਿੱਤਾ ਗਿਆ। ਸਾਈਬਰ ਠੱਗੀ ਜਾਗਰੂਕਤਾ ਸੰਬੰਧੀ, ਥਾਣਾ ਸਾਈਬਰ ਕ੍ਰਾਇਮ ਮਾਨਸਾ ਵੱਲੋਂ ਛਪਵਾਏ ਗਏ ਪੈਂਫ਼ਲਟ ਵੰਡੇ ਗਏ।