ਸ਼੍ਰੀ ਗੁਰੂ ਰਵਿਦਾਸ ਜੈਅੰਤੀ ਉਤਸ਼ਾਹ ਨਾਲ ਮਨਾਈ
ਸ਼੍ਰੀ ਗੁਰੂ ਰਵਿਦਾਸ ਜਯੰਤੀ ਤੇ ਮਾਨਸਾ ਹਲਕੇ
Publish Date: Tue, 03 Feb 2026 06:55 PM (IST)
Updated Date: Wed, 04 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਗੁਰੂ ਰਵਿਦਾਸ ਜੈਅੰਤੀ ਤੇ ਮਾਨਸਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਭੀਖੀ ਰਵਿਦਾਸ ਮੰਦਰ ਕਿਲ੍ਹਾ ਮੁਹੱਲਾ, ਰਵਿਦਾਸ ਮੰਦਰ ਵਾਰਡ-4/5, ਖੀਵਾ ਖੁਰਦ, ਬਾਬਾ ਸੁਖਰਾਜ ਦਾਸ ਰਾਜ ਬਾਬੇ ਦੇ ਡੇਰੇ, ਖੀਵਾ ਕਲਾਂ, ਹੀਰੋ ਕਲਾਂ, ਮੱਤੀ ਤੇ ਫਰਵਾਹੀਂ ਬਹੁਤਾਤ ਪਿੰਡਾਂ ’ਚ ਹਾਜ਼ਰੀ ਭਰੀ। ਬਾਣੀ ਦਾ ਕੀਰਤਨ ਸੁਣਿਆ। ਰਵਿਦਾਸ ਕਮੇਟੀ ਦੇ ਪ੍ਰਧਾਨ, ਸਮੂਹ ਮੈਂਬਰ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਜ਼ਿਲ੍ਹਾ ਜਨਰਲ ਸਕੱਤਰ ਮਾਨਸਾ ਨੇ ਕਿਹਾ ਕਿ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਕਾਸ਼ੀ (ਮੌਜ਼ੂਦਾ ਵਾਰਾਣਸੀ) ਦੇ ਨੇੜੇ ਮਾਂਡੂਰ ਨਾਂਅ ਦੇ ਪਿੰਡ ਵਿੱਚ ਬਿਕਰਮੀ ਸੰਮਤ 1433 ’ਚ ਭਾਵ ਲਗਭਗ 1377 ਈਸਵੀ ਵਿੱਚ ਮਾਘ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਹੋਇਆ ਸੀ। ਭਾਰਤੀ ਪਰੰਪਰਾ ’ਚ ਇਹ ਇਕ ਸਵੀਕਾਰਿਆ ਹੋਇਆ ਤੱਥ ਹੈ ਕਿ ਜਦੋਂ ਜਦੋਂ ਸਮਾਜ ਬੇਇਨਸਾਫ਼ੀ, ਭੇਦਭਾਵ ਅਤੇ ਅਧਰਮ ਦੇ ਬੋਝ ਹੇਠ ਦੱਬਿਆ ਹੁੰਦਾ ਹੈ, ਉਦੋਂ ਉਦੋਂ ਕਿਸੇ ਨਾ ਕਿਸੇ ਰੂਪ ’ਚ ਸੰਤ ਮਹਾਪੁਰਸ਼ ਅਵਤਾਰ ਧਾਰਦੇ ਹਨ। ਉਨ੍ਹਾਂ ਨੇ ਆਪਣੇ ਵਿਚਾਰਾਂ, ਆਚਰਣ ਤੇ ਬਾਣੀ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਵੀ ਅਜਿਹੇ ਹੀ ਮਹਾਪੁਰਸ਼ ਸਨ। ਇਨ੍ਹਾਂ ਦੀਆਂ ਪਵਿੱਤਰ ਯਾਦਾਂ ਅਤੇ ਵਿਚਾਰ ਅੱਜ ਵੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ। ਭਗਤੀ ਕਾਲ ਦੇ ਪ੍ਰਮੁੱਖ ਸੰਤਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਸਥਾਨ ਬਹੁਤ ਵਿਸ਼ੇਸ਼ ਹੈ। ਉਹ ਸਿਰਫ਼ ਅਧਿਆਤਮਕ ਸੰਤ ਹੀ ਨਹੀਂ ਸਨ, ਸਗੋਂ ਇਕ ਜਾਗਰੂਕ ਸਮਾਜ ਸੁਧਾਰਕ ਤੇ ਕਰਮਯੋਗੀ ਵੀ ਸਨ। ਉਨ੍ਹਾਂ ਦੀ ਸ਼ਖਸੀਅਤ ਸ਼ਾਂਤ, ਨਿਮਰ ਅਤੇ ਪ੍ਰਭਾਵਸ਼ਾਲੀ ਸੀ। ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਭਾਜਪਾ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।