- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਦਿਨੀ ਸਰਦੂਲਗੜ੍ਹ ਵਿੱਚ ਰੁਦਰਾ

-ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ ਵੱਲੋਂ ਪਰਿਆਸ ਕਲੱਬ ਦੇ ਉਪਰਾਲੇ ਦੀ ਸ਼ਲਾਘਾ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਸਥਾਨਕ ਰੁਦਰਾ ਆਸਰਾ ਕਲੱਬ ਬਠਿੰਡਾ ਨੇ ਪਰਿਆਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਦੇ ਸਹਿਯੋਗ ਨਾਲ ਦਿਵਿਆਂਗਾਂ ਨੂੰ ਸਹਾਇਕ ਉਪਕਰਨ ਦੇਣ ਲਈ ਅਸੈਸਮੈਂਟ ਕੈਂਪ ਲਗਾਇਆ ਸੀ। ਕੈਂਪ ਵਿੱਚ ਪਹੁੰਚੇ ਅੰਗਹੀਣਾਂ ਦੇ ਫ਼ਾਰਮ ਭਰੇ ਗਏ ਸਨ, ਜਿਸ ਦੇ ਚੱਲਦਿਆਂ ਇਨ੍ਹਾਂ ਅੰਗਹੀਣਾਂ ਨੂੰ ਸਹਾਇਕ ਉਪਕਰਨ ਦੇਣ ਲਈ ਸ਼ਹਿਰ ਦੇ ਮਹਿਕ ਪੈਲਸ ਵਿੱਚ ਪਰਿਆਸ ਕਲੱਬ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ’ਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਧਾਇਕ ਬਣਾਂਵਾਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਟਰੱਸਟ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ।
ਲਗਭਗ 250 ਦਿਵਿਆਂਗਾਂ ਨੂੰ ਸਹਾਇਕ ਉਪਕਰਨਾਂ ਜਿਵੇਂ-ਈ ਰਿਕਸ਼ਾ, ਸਾਈਕਲ ਰਿਕਸ਼ਾ, ਸੁਣਨ ਵਾਲੀਆਂ ਮਸ਼ੀਨਾਂ ਤੇ ਹੋਰ ਉਪਕਰਨਾਂ ਦੀ ਵੰਡ ਲੋੜਵੰਦਾਂ ਨੂੰ ਕੀਤੀ ਹੈ। ਇਹ ਬਹੁਤ ਸ਼ਲਾਘਾਯੋਗ ਹੈ। ਇਨ੍ਹਾਂ ਨਾਲ ਦਿਵਿਆਂਗ ਵਿਅਕਤੀ ਆਪਣੇ ਰੋਜ਼ਮੱਰਾ ਦੇ ਕੰਮ ਸਹੀ ਢੰਗ ਨਾਲ ਇਕੱਲਿਆਂ ਹੀ ਕਰ ਸਕਦਾ ਹੈ। ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੁਆਂਢੀ ਰਾਜ ਹਰਿਆਣਾ ਤੋਂ ਵੀ ਅੰਗਹੀਣ ਸਹਾਇਕ ਉਪਕਰਨ ਲੈਣ ਲਈ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਦਿਵਿਆਂਗ ਕਿਸੇ ਕਾਰਨ ਸਹਾਇਕ ਉਪਕਰਨ ਤੋਂ ਵਾਂਝਾ ਰਹਿ ਗਿਆ ਤਾਂ ਉਹ ਦੁਆਰਾ ਆਪਣਾ ਨਾਮ ਪਰਿਆਸ ਕਲੱਬ ਦੇ ਮੈਂਬਰਾਂ ਕੋਲ ਨੋਟ ਕਰਵਾ ਸਕਦਾ ਹੈ ਤੇ ਉਸ ਨੂੰ ਵੀ ਜਲਦ ਹੀ ਲੋੜ ਅਨੁਸਾਰ ਉਪਕਰਨ ਦਿੱਤੇ ਜਾਣਗੇ। ਇਸ ਮੌਕੇ ਪਰਿਆਸ ਕਲੱਬ ਦੇ ਪ੍ਰਧਾਨ ਫ਼ਰੰਗੀ ਲਾਲ ਜੈਨ ਨੇ ਕਿਹਾ ਕਿ ਪਿਛਲੇ ਦਿਨੀਂ ਲੱਗੇ ਅਸੈਸਮੈਂਟ ਕੈਂਪ ਦੌਰਾਨ ਅੰਗਹੀਣਾਂ ਲਈ ਜ਼ਰੂਰੀ ਸਹਾਇਕ ਉਪਕਰਨਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਸ ਕਾਰਨ ਅੱਜ ਇਨ੍ਹਾਂ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾ ਰਹੀ ਹੈ। ਅੱਜ ਲਗਪਗ 250 ਦਿਵਿਆਂਗਾਂ ਨੂੰ ਸਹਾਇਕ ਉਪਕਰਨ ਵੰਡੇ ਜਾ ਰਹੇ ਹਨ। ਇਸ ਬਾਅਦ ਜੋ ਵੀ ਲੋੜਵੰਦ ਸਹਾਇਕ ਉਪਕਰਨਾਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਦੇ ਸੰਪਰਕ ਨੰਬਰ ਨੋਟ ਕੀਤੇ ਜਾ ਰਹੇ ਹਨ। ਜਲਦ ਹੀ ਉਨ੍ਹਾਂ ਨੂੰ ਵੀ ਇਹ ਉਪਕਰਨ ਦਿੱਤੇ ਜਾਣਗੇ। ਪਰਿਆਸ ਕਲੱਬ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਇਹ ਕੰਮ ਅੱਗੇ ਜਾਰੀ ਰਹਿਣਗੇ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ ਨੇ ਵੀ ਪਰਿਆਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਿਵਿਆਂਗਾਂ ਨੂੰ ਸਹਾਇਕ ਉਪਕਰਨ ਦੇਣਾ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਇਹ ਵਿਅਕਤੀ ਵੀ ਆਪਣੀ ਨਿਜੀ ਜ਼ਿੰਦਗੀ ਬਿਨਾਂ ਕਿਸੇ ਸਹਾਰੇ ਤੋਂ ਗੁਜ਼ਾਰ ਸਕਦੇ ਹਨ। ਇਸ ਸਮਾਗਮ ਦੌਰਾਨ ਕੌਂਸਲਰ ਨਵਿੰਦਰ ਸਿੰਘ, ਕੌਂਸਲਰ ਸੁਖਵਿੰਦਰ ਸਿੰਘ ਜੈਂਕ, ਆਪ ਆਗੂ ਪੰਕਜ ਗਰਗ ਟਾਟਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਲਾਲ ਮਿੱਤਲ, ਸੰਤ ਸ਼ਮਸ਼ੇਰ ਲਹਿਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।