90ਵੀਂ ਸ਼ਿਵ ਜੈਅੰਤੀ ’ਤੇ ਵਿਧਾਇਕ ਬਣਾਂਵਾਲੀ ਨੇ ਲਵਾਈ ਹਾਜ਼ਰੀ
ਅੱਜ ਸਰਦੂਲਗੜ੍ਹ ਦੇ ਬ੍ਰਹਮਾਕੁਮਾਰੀ ਆਸ਼ਰਮ ਵਿਚ ਪਰਮ
Publish Date: Sun, 08 Feb 2026 06:23 PM (IST)
Updated Date: Mon, 09 Feb 2026 04:06 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਐਤਵਾਰ ਨੂੰ ਸਰਦੂਲਗੜ੍ਹ ਦੇ ਬ੍ਰਹਮਾਕੁਮਾਰੀ ਆਸ਼ਰਮ ਵਿਚ ਪਰਮ ਪਿਤਾ ਨਿਰਾਕਾਰ ਸ਼ਿਵ ਪਰਮਾਤਮਾ ਦੀ 90ਵੀਂ ਜੈਅੰਤੀ ਬੜੀ ਧੂਮਧਾਮ ਨਾਲ ਮਨਾਈ, ਜਿਸ ’ਚ ਮੁੱਖ ਮਹਿਮਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਸਰਦੂਲਗੜ੍ਹ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਮਨਜੀਤ ਸਿੰਘ ਡੀਐੱਸਪੀ ਸਰਦੂਲਗੜ੍ਹ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੰਸਥਾ ਦੀ ਮਹਿਮਾ ਕਰਦਿਆਂ ਕਿਹਾ ਕਿ ਬ੍ਰਹਮਾਕੁਮਾਰੀਜ਼ ਸੰਸਥਾ ਵਿਸ਼ਵ ਸ਼ਾਂਤੀ ਲਈ ਇਕ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੱਤੀ। ਸਮਾਗਮ ’ਚ ਮੁੱਖ ਬੁਲਾਰੇ ਦੇ ਤੌਰ ‘ਤੇ ਪਹੁੰਚੇ ਹੋਏ ਬ੍ਰਹਮਾ ਕੁਮਾਰੀ ਬਿੰਦੂ ਦੀਦੀ, ਮੁੱਖ ਸੰਚਾਲਕਾ ਬ੍ਰਹਮਾ ਕੁਮਾਰੀ ਅਨੰਦ ਸਰੋਵਰ ਸਿਰਸਾ ਨੇ ਆਪਣੇ ਪ੍ਰਵਚਨ ਵਿੱਚ ਸ਼ਿਵਰਾਤਰੀ ਦਾ ਅਧਿਆਤਮਿਕ ਰਹੱਸ ਦੱਸਿਆ। ਇਸ ਪਵਿੱਤਰ ਦਿਹਾੜੇ ਦੀਆਂ ਸਭ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸਥਾਨਕ ਸੇਵਾ ਕੇਂਦਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਨੀਤੂ ਭੈਣ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਨਸ਼ਾ ਮੁਕਤੀ ਦਾ ਸੁੰਦਰ ਨਾਟਕ ਪੇਸ਼ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਵੇਦ ਪ੍ਰਕਾਸ਼ ਸੰਧੂ ਐੱਸਐੱਮਓ, ਸਰਦੂਲਗੜ੍ਹ, ਪ੍ਰੇਮ ਕੁਮਾਰ ਗਰਗ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ, ਵਿਰਸਾ ਸਿੰਘ ਐਮਸੀ, ਸਾਹਿਲ ਚੌਧਰੀ, ਕ੍ਰਿਸ਼ਨ ਕੁਮਾਰ ਐੱਮਸੀ ਆਤਮ ਪ੍ਰਕਾਸ਼ ਲੱਛੀ ਪ੍ਰਧਾਨ, ਸੰਤ ਰਾਮ ਮੀਰਪੁਰ, ਖੇਮ ਚੰਦ ਸਿੰਗਲਾ, ਪੰਕਜ ਕੁਮਾਰ ਗਰਗ, ਸੰਜੀਵ ਕੁਮਾਰ ਸਿੰਗਲਾ ਅਤੇ ਹੋਰ ਵੀ ਬਹੁਤ ਸਾਰੇ ਮੌਜੂਦ ਰਹੇ। ਮੰਚ ਦਾ ਸੰਚਾਲਨ ਬ੍ਰਹਮਾ ਕੁਮਾਰ ਰਾਮ ਨਿਵਾਸ ਸਿਰਸਾ ਨੇ ਬਾਖੂਬੀ ਨਿਭਾਇਆ।