ਆਸ਼ੀਸ਼ ਨੇ ਭਾਜਪਾ ਮੰਡਲ ਸਿਟੀ-1 ਦੀ ਟੀਮ ਐਲਾਨੀ
ਬੀਜੇਪੀ ਮੰਡਲ ਮਾਨਸਾ ਸਿਟੀ ਵਨ ਦੀ ਮੀਟਿੰਗ
Publish Date: Thu, 22 Jan 2026 06:51 PM (IST)
Updated Date: Thu, 22 Jan 2026 06:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਮੰਡਲ ਮਾਨਸਾ ਸਿਟੀ-1 ਦੀ ਮੀਟਿੰਗ ਆਸ਼ੀਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਹੋਈ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਪਹੁੰਚੇ, ਜਿਸ ਵਿੱਚ ਉਨ੍ਹਾਂ ਲਕਸ਼ ਬਾਂਸਲ ਨੂੰ ਯੁਵਾ ਮੋਰਚਾ ਭਾਜਪਾ ਸਿਟੀ-1 ਮੰਡਲ ਪ੍ਰਧਾਨ ਬਣਾਇਆ ਗਿਆ। ਲਕਸ਼ ਬਾਂਸਲ ਨੇ ਦੱਸਿਆ ਕਿ ਉਸ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਬਾਖੂਬੀ ਨਿਭਾਏਗਾ।