ਮਰੀਜ਼ਾਂ ਨੂੰ ਫਲ ਵੰਡ ਕੇ ਅਪੈਕਸ ਫਾਉਂਡੇਸ਼ਨ ਡੇ ਦੀ ਮਨਾਈ ਖ਼ੁਸ਼ੀ
ਅਪੈਕਸ ਕਲੱਬ ਮਾਨਸਾ ਵੱਲੋਂ ਅਪੈਕਸ ਫਾਉਂਡੇਸ਼ਨ
Publish Date: Tue, 10 Mar 2026 06:00 PM (IST)
Updated Date: Wed, 11 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਵੱਲੋਂ ਅਪੈਕਸ ਫਾਉਂਡੇਸ਼ਨ ‘ਡੇ ਮੌਕੇ ਸਿਵਲ ਹਸਪਤਾਲ ਮਾਨਸਾ ਅਤੇ ਸਰਕਾਰੀ ਜੱਚਾ-ਬੱਚਾ ਸੈਂਟਰ ਮਾਨਸਾ ਵਿਖੇ ਜ਼ੇਰੇ ਇਲਾਜ ਮਰੀਜ਼ਾਂ ਲਈ ਦੁੱਧ, ਦਲੀਆ ਅਤੇ ਫ਼ਰੂਟ ਵੰਡਿਆ ਗਿਆ। ਕਲੱਬ ਦੇ ਸੀਨੀਅਰ ਮੈਂਬਰ ਭੁਪੇਸ਼ ਜ਼ਿੰਦਲ ਨੇ ਦੱਸਿਆ ਕਿ ਅਪੈਕਸ ਇੰਟਰਨੈਸ਼ਨਲ ਕਲੱਬ ਹੈ ਅਤੇ ਪਿਛਲੇ ਦਿਨੀਂ ਅਪੈਕਸ ਡਿਸਟ੍ਰਿਕਟ ਗਵਰਨਰ ਡਾ. ਵਿਸ਼ਾਲ ਛਾਬੜਾ ਸੂਰਤਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਡਿਸਟ੍ਰਿਕਟ ਫ਼ਾਈਵ ਦੇ ਕਲੱਬਾਂ ਦੀ ਯੂਮ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਸੀ ਕਿ ਡਿਸਟ੍ਰਿਕਟ ਫਾਈਵ ਦੇ ਹਰ ਕਲੱਬ ਵੱਲੋਂ ਫ਼ਾਉਂਡੇਸ਼ਨ ਡੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਫ਼ਲ ਵੰਡ ਕੇ ਮਨਾਇਆ। ਇਸ ਲਈ ਅਪੈਕਸ ਕਲੱਬ ਮਾਨਸਾ ਵਲੋਂ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਵਾਰ ਫਾਉਂਡੇਸ਼ਨ ‘ਡੇ, ਜਿਸਨੂੰ ਕਲੱਬ ਦਾ ਜਨਮ ਦਿਨ ਵੀ ਕਿਹਾ ਜਾਂਦਾ ਹੈ। ਇਸ ਦਿਨ ਕੋਈ ਨਾ ਕੋਈ ਸਮਾਜਸੇਵੀ ਕੰਮ ਜੋ ਕਿ ਹਰੇਕ ਸ਼ਹਿਰ ਅਤੇ ਰਾਜ ਦੇ ਕਲੱਬ ਵਲੋਂ ਕੀਤਾ ਜਾਂਦਾ ਹੈ। ਇਸ ਵਾਰ ਹਸਪਤਾਲਾਂ ’ਚ ਫਲ ਵੰਡਣ ਦਾ ਪ੍ਰੋਗਰਾਮ ਉਲੀਕਿਆ ਸੀ। ਅਪੈਕਸ ਕਲੱਬ ਮਾਨਸਾ ਵੱਲੋਂ ਦੁੱਧ, ਦਲੀਆ ਤੇ ਫ਼ਲ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿੱਚ ਸ਼੍ਰੀ ਰਾਮ ਸੇਵਾ ਦਲ ਤੇ ਭਾਈ ਕਨ੍ਹਈਆ ਵੇਲਫ਼ੇਅਰ ਸੁਸਾਇਟੀ ਬਹੁਤ ਲੰਬੇ ਸਮੇਂ ਤੋਂ ਮਰੀਜ਼ਾਂ ਲਈ ਦੁੱਧ ਅਤੇ ਦਲੀਏ ਦੀ ਸੇਵਾ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਨਿਭਾਅ ਰਹੀ ਹੈ। ਉਨ੍ਹਾਂ ਡਿਸਟ੍ਰਿਕਟ ਗਵਰਨਰ ਡਾ. ਵਿਸ਼ਾਲ ਛਾਬੜਾ ਜੀ ਦੇ ਹਰੇਕ ਕਲੱਬ ਨੂੰ ਇੱਕੋ ਸਮੇਂ ਇਕ ਪ੍ਰੋਜੈਕਟ ਕਰਨ ਲਈ ਨਿਰਦੇਸ਼ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਗਾਂਹਵਧੂ ਸੋਚ ਦੇ ਵਿਅਕਤੀ ਹਰ ਵਿਅਕਤੀ ਨੂੰ ਨਾਲ ਲੈਕੇ ਚੱਲਣ ਦੀ ਸਮਰਥਾ ਰੱਖਦੇ ਹਨ ਤੇ ਸਾਂਝੀਆਂ ਸੰਸਥਾਵਾਂ ਅਜਿਹੇ ਵਿਅਕਤੀਆਂ ਦੀ ਅਗਵਾਈ ਹੇਠ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਹੁੰਦੀਆਂ ਹਨ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਧਰਮਪਾਲ ਸਿੰਗਲਾ ਨੇ ਕਿਹਾ ਕਿ ਅਜਿਹੇ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਰਹਿਣਗੇ ਅਤੇ ਇਸ ਦੇ ਨਾਲ-ਨਾਲ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਵੀ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ। ਇਸ ਮੌਕੇ ਕਲੱਬ ਦੇ ਸਕੱਤਰ ਕਮਲ ਗਰਗ, ਲੀਗਲ ਐਡਵਾਈਜ਼ਰ ਐਡਵੋਕੇਟ ਵਨੀਤ ਗਰਗ, ਮੈਂਬਰ ਕਾਰਪੋਰੇਟਿਵ ਇੰਸਪੈਕਟਰ ਅਨਿਲ ਗਰਗ, ਭੁਪੇਸ਼ ਜਿੰਦਲ, ਧਰਮਪਾਲ ਸਿੰਗਲਾ, ਸਮਾਜਸੇਵੀ ਮਨੀਸ਼ ਚੌਧਰੀ, ਅਜੇ ਸਿੰਗਲਾ, ਵਿੱਕੀ ਕੁਮਾਰ, ਵਾਵਿਕ ਗਰਗ ਹਾਜ਼ਰ ਸਨ।