ਅਪੈਕਸ ਕਲੱਬ ਮੈਂਬਰ ਕ੍ਰਿਸ਼ਨ ਜਨਮਭੂਮੀ ਵਿਖੇ ਨਤਮਸਤਕ
ਅਪੈਕਸ ਕਲੱਬ ਮਾਨਸਾ ਦੇ ਮੈਂਬਰ ਤਿੰਨ ਦਿਨਾਂ
Publish Date: Sun, 22 Mar 2026 07:03 PM (IST)
Updated Date: Mon, 23 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਦੇ ਮੈਂਬਰ ਤਿੰਨ ਦਿਨਾਂ ਸ਼੍ਰੀ ਵ੍ਰਿੰਦਾਵਨ ਦੀ ਯਾਤਰਾ ਸਮੇਂ ਸ਼੍ਰੀ ਕ੍ਰਿਸ਼ਨ ਜਨਮਭੂਮੀ ਵਿਖੇ ਨਤਮਸਤਕ ਹੋਏ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਯਾਤਰਾ ਸਮੇਂ ਮਥੂਰਾ ਅਤੇ ਸ਼੍ਰੀ ਵ੍ਰਿੰਦਾਵਨ ਧਾਮ ਦੇ ਵਿਸ਼ਵ ਪ੍ਰਸਿੱਧ ਮੰਦਰਾਂ ਦੇ ਦਰਸ਼ਨ ਕੀਤੇ ਗਏ ਹਨ ਤੇ ਬੱਚਿਆਂ ਨੂੰ ਇਹਨਾਂ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਦੱਸਿਆ ਕਿ ਅਜਿਹੇ ਧਾਰਮਿਕ ਟੂਰ ਲਗਾਏ ਜਾਣ ਦਾ ਮਕਸਦ ਬੱਚਿਆਂ ਨੂੰ ਸਨਾਤਨ ਨਾਲ ਜੋੜਨ ਲਈ ਉਪਰਾਲਾ ਹੈ ਤੇ ਕਈ ਪਰਿਵਾਰਾਂ ਦੇ ਇੱਕਠੇ ਜਾਣ ਨਾਲ ਬੱਚਿਆਂ ਵਿੱਚ ਪੇ੍ਮ ਅਤੇ ਵੱਡਿਆ ਲਈ ਸਤਿਕਾਰ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਅਜਿਹੇ ਟੂਰ ਅੱਗੇ ਤੋਂ ਵੀ ਲਿਜਾਏ ਜਾਂਦੇ ਰਹਿਣਗੇ। ਇਸ ਨਾਲ ਪਰਿਵਾਰਕ ਮਾਹੌਲ ਵਿਚ ਰਹਿਣ ਦਾ ਆਨੰਦ ਮਹਿਸੂਸ ਹੁੰਦਾ ਹੈ ਤੇ ਹਰ ਰੋਜ਼ ਦੇ ਕੰਮਾਂ ਤੋਂ ਵਿਹਲ ਹੋ ਕੇ ਜਾਣ ਨਾਲ ਮਾਨਸਿਕ ਤਨਾਓ ਘੱਟਦਾ ਹੈ। ਇਸ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਕਲੱਬ ਦੇ ਸੀਨੀਅਰ ਮੈਂਬਰ ਭੁਪੇਸ਼ ਜਿੰਦਲ ਸਮੇਤ ਸਮੂਹ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਮਲ ਗਰਗ, ਅਨਿਲ ਗਰਗ, ਰਕੇਸ਼ ਗਰਗ, ਰਾਧੇ ਸ਼ਿਆਮ, ਬਨੀਤ ਗੋਇਲ, ਸਾਰਾਂਸ਼ ਸਿੰਗਲਾ, ਰਿਸ਼ਵ ਸਿੰਗਲਾ ਸਮੇਤ ਮੈਂਬਰ ਹਾਜ਼ਰ ਸਨ।