ਅਪੈਕਸ ਕਲੱਬ ਦੀ ਕਾਰਜਕਾਰੀ ਕਮੇਟੀ ਦਾ ਪੁਨਰਗਠਨ
ਅਪੈਕਸ ਕਲੱਬ ਮਾਨਸਾ ਦੇ ਸਾਲ
Publish Date: Thu, 05 Feb 2026 06:03 PM (IST)
Updated Date: Thu, 05 Feb 2026 06:05 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਦੇ ਸਾਲ 2026 ਲਈ ਚੁਣੇ ਗਏ ਪ੍ਰਧਾਨ ਸੰਜੀਵ ਪਿੰਕਾ ਨੇ ਕਲੱਬ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜਕਾਰੀ ਕਮੇਟੀ ਦਾ ਪੁਨਰਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਮੁੱਖ ਸਰਪ੍ਰਸਤ ਸੁਰੇਸ਼ ਜਿੰਦਲ ਖਿਆਲਾ ਅਤੇ ਮੁੱਖ ਸਲਾਹਕਾਰ ਭੁਪੇਸ਼ ਜਿੰਦਲ ਹੋਣਗੇ। ਇਸ ਸਬੰਧੀ ਸੁਰੇਸ਼ ਜਿੰਦਲ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਪੈਕਸ ਕਲੱਬ ਮਾਨਸਾ ਦੇ ਮੈਂਬਰ ਹਨ ਅਤੇ ਕਈ ਸਾਲ ਕਲੱਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਚਾਹੇ ਉਨ੍ਹਾਂ ਰਿਹਾਇਸ਼ ਪੰਚਕੂਲਾ ਕਰ ਲਈ ਹੈ, ਪਰ ਉਹ ਕਲੱਬ ਨਾਲ ਲਗਾਤਾਰ ਜੁੜੇ ਰਹਿਣਗੇ ਅਤੇ ਕਲੱਬ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਪਹਿਲਾਂ ਵਾਂਗ ਹਿੱਸਾ ਲੈਂਦੇ ਰਹਿਣਗੇ। ਕਲੱਬ ਦੇ ਸੀਨੀਅਰ ਮੈਂਬਰ ਭੁਪੇਸ਼ ਜਿੰਦਲ ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਅਸ਼ਵਨੀ ਜਿੰਦਲ ਵਾਈਸ ਪ੍ਰਧਾਨ, ਕਮਲ ਗਰਗ ਸਕੱਤਰ ਅਤੇ ਧੀਰਜ ਬਾਂਸਲ ਕੈਸ਼ੀਅਰ ਦੀ ਜ਼ਿੰਮੇਵਾਰੀ ਨਿਭਾਉਣਗੇ। ਇਸ ਮੌਕੇ ਧਰਮਪਾਲ ਸਿੰਗਲਾ, ਅਨਿਲ ਗਰਗ, ਐਡਵੋਕੇਟ ਵਨੀਤ ਗਰਗ, ਸਤੀਸ਼ ਗਰਗ, ਨਵੀਨ ਜਿੰਦਲ, ਰਜਨੀਸ਼ ਮਿੱਤਲ, ਰਾਧੇ ਸ਼ਿਆਮ, ਰਕੇਸ਼ ਬਾਂਸਲ, ਵਿਜੇ ਕੁਮਾਰ, ਰਮਨ ਗੁਪਤਾ, ਬਨੀਤ ਗੋਇਲ ਸਮੇਤ ਮੈਂਬਰ ਆਦਿ ਹਾਜ਼ਰ ਸਨ।