ਅਪੈਕਸ ਕਲੱਬ ਮਾਨਸਾ ਵੱਲੋਂ ਨੇਤਰਦਾਨੀ ਪਰਿਵਾਰ ਦਾ ਕੀਤਾ ਸਨਮਾਨ
ਸਵ:ਕਿ੍ਸ਼ਨ ਕੁਮਾਰ ਵਾਸੀ ਤਪਾ ਦੀ ਮੌਤ ਤੋਂ ਬਾਅਦ
Publish Date: Mon, 12 Jan 2026 08:13 PM (IST)
Updated Date: Tue, 13 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਵ: ਕ੍ਰਿਸ਼ਨ ਕੁਮਾਰ ਵਾਸੀ ਤਪਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਸਮਾਜਸੇਵੀ ਸੱਤਪਾਲ ਬਾਂਸਲ ਮਾਨਸਾ ਦੀ ਪ੍ਰੇਰਣਾ ਸਦਕਾ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾਈਆਂ ਗਈਆਂ ਸਨ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਕ੍ਰਿਸ਼ਨ ਕੁਮਾਰ ਦੀ ਹੋਈ ਮੌਤ ਬਾਅਦ ਉਨ੍ਹਾਂ ਦੀਆਂ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ ਤੇ ਅੱਜ ਮਹਾਨ ਨੇਤਰਦਾਨੀ ਨਮਿੱਤ ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਅਪੈਕਸ ਕਲੱਬ ਮਾਨਸਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ, ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ, ਤਿਰਲੋਚਨ ਬਾਂਸਲ ਪ੍ਰਧਾਨ ਕਾਬੜ ਸੰਘ ਪੰਜਾਬ, ਤਰਸੇਮ ਜੋਗਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।