ਅਪੈਕਸ ਕਲੱਬ ਨੇ ਲੋੜਵੰਦਾਂ ਨੂੰ ਲੋਈਆਂ ਵੰਡੀਆਂ
ਅਪੈਕਸ ਕਲੱਬ ਮਾਨਸਾ ਵੱਲੋਂ ਕੜਾਕੇ ਦੀ ਠੰਢ ਨੂੰ
Publish Date: Thu, 15 Jan 2026 04:49 PM (IST)
Updated Date: Thu, 15 Jan 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਵੱਲੋਂ ਕੜਾਕੇ ਦੀ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਮਕਰ ਸਕਰਾਂਤੀ ਮੌਕੇ ਲੋੜਵੰਦਾਂ ਦੀ ਪਹਿਚਾਣ ਕਰ ਕੇ ਲਗਾਤਾਰ ਦੋ ਦਿਨ ਗਰਮ ਲੋਈਆਂ ਵੰਡੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਸ ਵਾਰ ਬਹੁਤ ਜ਼ਿਆਦਾ ਠੰਢ ਅਤੇ ਧੁੰਦ ਪੈ ਰਹੀ ਹੈ। ਇਸ ਲਈ ਕਲੱਬ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਲੋੜਵੰਦ ਵਿਅਕਤੀ ਜਿਨ੍ਹਾਂ ਕੋਲ ਗਰਮ ਕੱਪੜੇ ਨਾ ਹੋਣ ਦੀ ਪਛਾਣ ਕਰ ਕੇ ਗਰਮ ਲੋਈਆਂ ਦਿੱਤੀਆਂ ਜਾਣ। ਇਸ ਲਈ ਲੋਹੜੀ ਅਤੇ ਮਕਰ ਸਕ੍ਰਾਂਤੀ ਦੇ ਦਿਨ ਤਕਰੀਬਨ ਪੱਚੀ ਤੋਂ ਵੱਧ ਵਿਅਕਤੀਆਂ ਨੂੰ ਇਹ ਲੋਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਇੰਨ੍ਹਾਂ ਝੁੱਗੀਆਂ, ਝੌਂਪੜੀਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਠੰਢ ਤੋਂ ਬਚਾਅ ਕੇ ਰੱਖਣ ਦੀ ਅਪੀਲ ਕੀਤੀ ਤਾਂ ਕਿ ਇਸ ਜ਼ਿਆਦਾ ਠੰਢ ਕਾਰਨ ਬੱਚੇ ਕਿਸੇ ਦੀ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨ੍ਹਾਂ ਬੱਚਿਆਂ ਦੀਆਂ ਜ਼ਰੂਰਤਾਂ ਸਬੰਧੀ ਕਿਸੇ ਕਿਸਮ ਵੀ ਲੋੜ ਸਮੇਂ ਹਰ ਸੰਭਵ ਸਹਾਇਤਾ ਕਰਨ ਦਾ ਯਕੀਨ ਦਿਵਾਇਆ। ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜ਼ਿੰਦਲ ਨੇ ਦੱਸਿਆ ਕਿ ਕਲੱਬ ਮੈਂਬਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਲੋੜਵੰਦ ਵਿਅਕਤੀ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਚਾਹੇ ਉਹ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਜਾਂ ਕਿਤਾਬਾਂ ਆਦਿ ਦੀ ਜ਼ਰੂਰਤ ਹੋਵੇ ਜਾਂ ਕਿਸੇ ਜ਼ਰੂਰਤਮੰਦ ਮਰੀਜ਼ ਲਈ ਦਵਾਈਆਂ ਆਦਿ ਦੀ ਜ਼ਰੂਰਤ ਹੋਵੇ ਕਲੱਬ ਦੇ ਮੈਂਬਰ ਵਿੱਤੀ ਸਹਿਯੋਗ ਨਾਲ ਇਹਨਾਂ ਲੋੜਾਂ ਦੀ ਪੂਰਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਦਾਨੀ ਲੋਕਾਂ ਦੀ ਕਮੀਂ ਨਹੀਂ ਹੈ ਪਰ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਦਾਨ ਦਿੱਤਾ ਪੈਸਾ ਸਹੀ ਢੰਗ ਨਾਲ ਸਹੀ ਕੰਮਾਂ ਲਈ ਖਰਚ ਕੀਤਾ ਜਾਂਦਾ ਹੈ। ਇਸ ਮੌਕੇ ਕਲੱਬ ਦੇ ਕੈਸ਼ੀਅਰ ਧੀਰਜ ਬਾਂਸਲ, ਧਰਮਪਾਲ ਸਿੰਗਲਾ, ਐਡਵੋਕੇਟ ਵਨੀਤ ਗਰਗ, ਭੁਪੇਸ਼ ਜਿੰਦਲ, ਬਨੀਤ ਗੋਇਲ, ਸੰਭਵ ਜੈਨ ਆਦਿ ਹਾਜ਼ਰ ਸਨ।