ਅੰਸ਼ੁਮਨ ਸਿੰਗਲਾ ਆਇਆ ਜ਼ਿਲ੍ਹੇ ’ਚੋਂ ਅੱਵਲ
ਸੀਬੀਐਸਈ ਬੋਰਡ
Publish Date: Thu, 16 Apr 2026 07:24 PM (IST)
Updated Date: Thu, 16 Apr 2026 07:27 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜੇਆਰ ਮਿਲੇਨੀਅਮ ਸਕੂਲ ਮਾਨਸਾ ਦੇ ਵਿਦਿਆਰਥੀ ਆਸ਼ੂਮਾਨ ਸਿੰਘਲਾ ਨੇ 500 ਵਿੱਚੋਂ 498 ਨੰਬਰ ਪ੍ਰਾਪਤ ਕਰ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਬੰਧਕਾਂ ਅਨੁਸਾਰ ਅੰਸ਼ੁਮਨ ਸਿੰਗਲਾ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸੀਬੀਐੱਸਈ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਬੁੱਧਵਾਰ ਸ਼ਾਮੀ ਆਇਆ ਸੀ ਅਤੇ ਨਤੀਜੇ ਦੇ ਆਉਣ ਦੌਰਾਨ ਅੰਸ਼ੁਮਨ ਦਾ ਨਾਮ ਅੱਵਲ ਆਇਆ। ਅੰਸ਼ੁਮਨ ਸਿੰਗਲਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਸਫ਼ਲਤਾ ਤੋਂ ਬਹੁਤ ਖੁਸ਼ ਹੈ ਅਤੇ ਭਵਿੱਖ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਮੌਕੇ ਸਕੂਲ ਦੇ ਐੱਮਡੀ ਅਰਪਿਤ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਅੰਸ਼ੁਮਨ ਵੱਲੋਂ ਇਹ ਚੰਗੇ ਨੰਬਰ ਲੈਣ ’ਤੇ ਮਾਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਬੀਐੱਸਈ ਬੋਰਡ ਦੇ ਨਤੀਜਿਆਂ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥੀ ਦਾ ਸਨਮਾਨ ਵੀ ਕੀਤਾ ਜਾਵੇਗਾ।