ਨੇਕੀ ਫਾਉਂਡੇਸ਼ਨ 120 ਵਿਅਕਤੀਆਂ ਦੀ ਕਰੇਗਾ ਮਦਦ
ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ
Publish Date: Tue, 24 Feb 2026 05:16 PM (IST)
Updated Date: Wed, 25 Feb 2026 04:04 AM (IST)

ਚਤਰ ਸਿੰਘ ਪੰਜਾਬੀ ਜਾਗਰਣ, ਬੁਢਲਾਡਾ : ਸਮਾਜ-ਸੇਵੀ ਸੰਸਥਾ ਨੇਕੀ ਫ਼ਾਉਂਡੇਸ਼ਨ ਬੁਢਲਾਡਾ ਵੱਲੋਂ ਮਨੁੱਖਤਾ ਦੀ ਸੇਵਾ ਦੇ ਮੰਤਵ ਨਾਲ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿਖੇ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਲਈ ਵਿਸ਼ੇਸ਼ ਰਜਿਸਟਰੇਸ਼ਨ ਤੇ ਅਸੈੱਸਮੈਂਟ ਕੈਂਪ ਲਗਾਇਆ ਗਿਆ। ਇਸ ਕੈੰਪ ਦੌਰਾਨ ਲਗਭਗ 120 ਲੋੜਵੰਦਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹਾਇਤਾ ਉਪਕਰਨ ਪ੍ਰਦਾਨ ਕਰਨ ਲਈ ਰਜਿਸਟਰਡ ਕੀਤਾ ਗਿਆ। ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਮੈਂਬਰਾਂ ਨੇ ਦੱਸਿਆ ਕਿ ਕੈੰਪ ਵਿੱਚ ਆਏ ਲੋੜਵੰਦਾਂ ਨੂੰ ਆਉਣ ਵਾਲੇ ਸਮੇਂ ਵਿਚ ਕੰਨਾਂ ਦੀਆਂ ਮਸ਼ੀਨਾਂ, ਵ੍ਹੀਲਚੇਅਰ, ਕਮੋਡ ਚੇਅਰ, ਬੈਸਾਖੀਆਂ, ਟਰਾਈਸਾਈਕਲ, ਬੈਟਰੀ ਵਾਲੇ ਟਰਾਈਸਾਈਕਲ, ਕੈਲੀਪਰ ਅਤੇ ਹੋਰ ਜ਼ਰੂਰੀ ਸਹਾਇਤਾ ਉਪਕਰਨ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਆਸਾਨ ਬਣ ਸਕੇਗੀ। ਉਨ੍ਹਾਂ ਦੱਸਿਆ ਕਿ ਨੇਕੀ ਫਾਉਂਡੇਸ਼ਨ ਵੱਲੋਂ ਕੇਂਦਰ ਸਰਕਾਰ ਦੀਆਂ ਅਡਿਪ ਅਤੇ ਆਰ.ਵੀ.ਵਾਈ. ਯੋਜਨਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਕਰੋੜਾਂ ਰੁਪਏ ਦੇ ਸਹਾਇਤਾ ਉਪਕਰਨ ਲੋੜਵੰਦਾਂ ਤਕ ਪਹੁੰਚਾਏ ਜਾ ਚੁੱਕੇ ਹਨ ਅਤੇ ਸੰਸਥਾ ਭਵਿੱਖ ਵਿੱਚ ਵੀ ਇਹ ਸੇਵਾ ਕਾਰਜ ਲਗਾਤਾਰ ਜਾਰੀ ਰੱਖੇਗੀ। ਇਸ ਕੈਂਪ ਦੌਰਾਨ ਸੀ.ਐੱਸ.ਆਰ. ਅਧੀਨ ਵੀ 80 ਪ੍ਰਤੀਸ਼ਤ ਤੋਂ ਘੱਟ ਦਿਵਿਆਂਗ ਨੂੰ ਬੈਟਰੀ ਵਾਲੇ ਟਰਾਈਸਾਈਕਲ ਲਈ ਰਜਿਸਟਰਡ ਕੀਤਾ ਗਿਆ। ਇਸ ਮੌਕੇ ਨੇਕੀ ਟੀਮ ਵੱਲੋਂ ਕੈੰਪ ਵਿੱਚ ਸਹਿਯੋਗ ਦੇਣ ਵਾਲੀ ਡਾਕਟਰਾਂ ਦੀ ਟੀਮ, ਵਲੰਟੀਅਰਾਂ ਅਤੇ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੰਸਥਾ ਦੇ ਇਸ ਉਪਰਾਲੇ ਨਾਲ ਲੋੜਵੰਦਾਂ ’ਚ ਨਵੀਂ ਆਸ ਦੀ ਕਿਰਨ ਜਾਗੀ ਹੈ।