ਦੋਧੀ ਡੇਅਰੀ ਯੂਨੀਅਨ ਦੇ ਪ੍ਰਧਾਨ ਬਣੇ ਮੰਗਤ ਰਾਏ
ਦੋਧੀ ਡੇਅਰੀ ਯੂਨੀਅਨ ਮਾਨਸਾ ਦਾ ਚੋਣ
Publish Date: Sun, 12 Apr 2026 05:59 PM (IST)
Updated Date: Mon, 13 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦੋਧੀ ਡੇਅਰੀ ਯੂਨੀਅਨ ਮਾਨਸਾ ਦਾ ਚੋਣ ਇਜਲਾਸ ਦੋਧੀ ਡੇਅਰੀ ਯੂਨੀਅਨ ਮਾਨਸਾ ਦੇ ਦਫ਼ਤਰ ਵਿੱਚ ਦੋਧੀ ਡੇਅਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੱਤਪਾਲ ਸਿੰਘ ਮਾਨਸਾ, ਜ਼ਿਲ੍ਹਾ ਸਕੱਤਰ ਲਾਭ ਸਿੰਘ ਭੈਣੀਬਾਘਾ, ਸਾਬਕਾ ਖਜ਼ਾਨਚੀ ਰਾਮ ਚੰਦ ਮਾਨਸਾ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਵਿੱਚ 100 ਦੇ ਕਰੀਬ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਯੂਨੀਅਨ ਦੀ ਪਿਛਲੀ ਕਾਰਗੁਜ਼ਾਰੀ ਤੇ ਚਰਚਾ ਕੀਤੀ ਗਈ ਅਤੇ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ ਤੇ ਸਰਬਸੰਮਤੀ ਨਾਲ ਯੂਨੀਅਨ ਦੀ ਚੋਣ ਕੀਤੀ ਗਈ। ਮੰਗਤ ਰਾਏ ਬਾਂਸਲ ਤੀਜੀ ਵਾਰ ਲਗਾਤਾਰ ਦੋਧੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੈਣੀਬਾਘਾ, ਰਾਜੂ ਕੁਮਾਰ ਖਜ਼ਾਨਚੀ, ਜਗਸੀਰ ਸਿੰਘ ਅੱਕਾਂਵਾਲੀ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਲਖਵਿੰਦਰ ਸਿੰਘ ਖਿਆਲਾ ਤੇ ਰਮਨਦੀਪ ਸਿੰਘ ਕੋਟੜਾ, ਨਿਰਭੇ ਸਿੰਘ ਉੱਭਾ ਸਹਾਇਕ ਸਕੱਤਰ, ਸਹਾਇਕ ਖਜਾਨਚੀ ਸਿਵਦੱਤ ਸਿੰਘ ਮਾਨਸਾ, ਪ੍ਰੈਸ ਸਕੱਤਰ ਕੁਲਵੰਤ ਕੋਰਵਾਲਾ, ਅਮਨਦੀਪ ਮੂਸਾ, ਪਰਮਜੀਤ ਭੰਮੇਂ ਤੇ ਧਰਮਜੀਤ ਫਫੜੇ, ਪ੍ਰਚਾਰ ਸਕੱਤਰ ਹਰਬੰਸ ਮੂਸਾ, ਗੁਲਾਬ ਸਿੰਘ ਖਿਆਲਾ ਤੇ ਬਿੰਦਰ ਸਿੰਘ ਭੰਮੇ, ਚੇਅਰਮੈਨ ਗੁਰਵਿੰਦਰ ਸਿੰਘ ਦਲੇਲਵਾਲਾ, ਬਿੰਦਰ ਰਾਏਪੁਰ, ਗੁਰਵਿੰਦਰ ਕੋਟਲੀ ਕਲਾਂ ਚੁਣੇ ਗਏ। ਸਰਪ੍ਰਸਤ ਸੱਤਪਾਲ ਸਿੰਘ ਮਾਨਸਾ, ਲਾਭ ਸਿੰਘ ਭੈਣੀਬਾਘਾ, ਰਾਮਚੰਦ ਮਾਨਸਾ, ਬਿੰਦਰ ਸਿੰਘ ਭੈਣੀ, ਕੇਵਲ ਸਿੰਘ ਡੇਲੂਆਣਾ, ਸਲਾਹਕਾਰ ਕਾਲਾ ਰਾਮ ਰਾਏਪੁਰ, ਬੂਟਾ ਕੁਮਾਰ, ਨਰਿੰਦਰ ਨਿੰਦੀ, ਕਾਕਾ ਸਿੰਘ ਭੈਣੀ, ਗੋਪਾਲ ਲਾਲਿਆਂਵਾਲੀ, ਅਮਰੀਕ ਸਿੰਘ ਰੱਲਾ, ਕਮੇਟੀ ਮੈਂਬਰ ਹੈਪੀ ਸਿੰਘ ਖਿਆਲਾ, ਗੁਰਬਿੰਦਰ ਤਾਮਕੋਟ, ਅਮਨ ਸ਼ਰਮਾਂ ਭੈਣੀ, ਗੁਰਲਾਲ ਭੈਣੀ , ਸੰਦੀਪ ਸਿੰਘ ਖਿਆਲਾ, ਜੱਸੀ ਸਿੰਘ ਲਾਲਿਆਂਵਾਲੀ, ਜਗਸੀਰ ਖੋਖਰ ਕਲਾਂ, ਹੈਪੀ ਉੱਭਾ, ਲਾਡੀ ਤਾਮਕੋਟ, ਮਨੀ ਗੇਹਲੇ, ਜਸਪਾਲ ਸਿੰਘ ਲਾਲਿਆਂਵਾਲੀ ਆਦਿ ਚੁਣੇ ਗਏ।