ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੇ ਐਲਾਨ ਨਾਲ ਖ਼ੁਸ਼ੀ ਦਾ ਮਾਹੌਲ
ਕੌਮੀ ਮਹਿਲਾ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ
Publish Date: Sun, 08 Mar 2026 08:53 PM (IST)
Updated Date: Mon, 09 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ
ਕੌਮੀ ਮਹਿਲਾ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਹਰ ਵਰਗ ਦੀ ਮਹਿਲਾ ਨੂੰ 1000 ਰੁਪਏ ਅਤੇ ਐਸ.ਸੀ. ਮਹਿਲਾਵਾਂ ਨੂੰ 1500 ਰੁਪਏ ਦੇਣ ਦਾ ਐਲਾਨ ਕਰਦੇ ਹੋਏ ਪੰਜਾਬ ਦੀਆਂ 18 ਸਾਲ ਤੋਂ ਉੱਪਰ ਲੜਕੀਆਂ ਅਤੇ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਨ ਸਰਕਾਰ ਔਰਤਾਂ ਦਾ ਹਰ ਤਰ੍ਹਾਂ ਦਾ ਸਤਿਕਾਰ ਕਰਦੀ ਹੈ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ "ਆਪਣਾ ਕਾਰੋਬਾਰ, ਆਪਣੀ ਪਹਿਚਾਨ" ਤਹਿਤ ਸੈਂਕੜੇ ਔਰਤਾਂ ਨੂੰ ਸਨਮਾਨ ਦੇ ਕੇ ਸਮਾਜ ਵਿੱਚ ਉਦਮੀ ਔਰਤਾਂ ਦੀ ਪਹਿਚਾਣ ਬਣਾਈ। ਪ੍ਰਿੰਸੀਪਲ ਬੁੱਧਰਾਮ ਐਮ.ਐਲ.ਏ. ਹਲਕਾ ਬੁਢਲਾਡਾ ਜੀ ਦੀ ਧਰਮ ਪਤਨੀ ਸ਼੍ਰੀਮਤੀ ਤੇਜ ਕੌਰ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਔਰਤਾਂ ਨੂੰ 1000 ਰੁਪਏ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਮੁੱਖ ਮੰਤਰੀ ਸਾਹਿਬ ਵੱਲੋਂ ਐਸ.ਸੀ. ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ ਕਰਕੇ ਵਿਸ਼ੇਸ਼ ਮਾਨ ਬਖਸ਼ਿਆ ਹੈ। ਅੱਜ ਐਮ.ਐਲ.ਏ. ਪ੍ਰਿੰਸੀਪਲ ਬੁੱਧਰਾਮ ਜੀ ਦੇ ਦਫਤਰ ਵਿਖੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ, ਜਿਸ ਵਿੱਚ ਹਰ ਕੋਈ ਖੁਸ਼ੀ ਨਾਲ ਝੂਮ ਰਿਹਾ ਸੀ ਅਤੇ ਗਿੱਧਾ ਪਾ ਰਹੀਆਂ ਲੜਕੀਆਂ ਅਤੇ ਮਹਿਲਾਵਾਂ ਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਸਨ। ਉਨ੍ਹਾਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ, ਕਿਹਾ "ਜੁਗ ਜੁਗ ਜੀਵੇ" ਸਾਡਾ ਭਗਵੰਤ ਮਾਨ। ਇਸ ਮੌਕੇ ਤੇ ਬਲਜਿੰਦਰ ਕੌਰ ਸਮਰਾ ਹਲਕਾ ਕੋਆਰਡੀਨੇਟਰ , ਮੰਜੂ ਬਾਂਸਲ, ਸ਼੍ਰੀਮਤੀ ਰਾਜ ਕੌਰ, ਸੁਖਪਾਲ ਕੌਰ, ਨਵਦੀਪ ਕੌਰ, ਗੁੱਡੀ ਕੌਰ, ਸੰਦੀਪ ਕੌਰ, ਰਾਣੀ ਕੌਰ, ਚਰਨਜੀਤ ਕੌਰ ਸੰਧੂ, ਗੁਰਪ੍ਰੀਤ ਕੌਰ ਜਲਵੇੜਾ, ਗੁਰਜੀਤ ਕੌਰ ਬੋਹਾ, ਰਾਣੀ ਮੰਡੇਰ, ਸੁਖਜੀਤ ਕੌਰ ਬਰੇ, ਜਸਵਿੰਦਰ ਕੌਰ ਕੁਲਾਣਾ, ਤੋਂ ਇਲਾਵਾ ਆਮ ਆਦਮੀ ਪਾਰਟੀ ਦੀਆਂ ਮਹਿਲਾਂ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ।