- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ

- ਸਿੱਖਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ’ਚ ਕੀਤਾ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ 21ਵੇਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ 23 ਧੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਇਨ੍ਹਾਂ ਲੜਕੀਆਂ ਨੇ ਸਿੱਖਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਵੱਡਾ ਨਾਮਣਾ ਖੱਟ ਕੇ ਧੀਆਂ ਅਤੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਨ੍ਹਾਂ ਹੋਣਹਾਰ ਧੀਆਂ ਤੋਂ ਇਲਾਵਾ 12 ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਬੱਚੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਦੌਰਾਨ ਪਹਿਲੀ ਵਾਰ ਮਾਨਸਾ ਜ਼ਿਲ੍ਹੇ ਵੱਲ੍ਹੋਂ ਕਬੱਡੀ ਵਿੱਚ ਗੋਲਡ ਮੈਡਲ ਜਿੱਤਿਆ ਹੈ। 10 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਹੋ ਰਹੇ ਲੋਹੜੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਿਰਕਤ ਕਰਨਗੇ। ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਸਨਮਾਨਿਤ ਹੋਣ ਵਾਲੀਆਂ ਧੀਆਂ ਬਾਰੇ ਦੱਸਿਆ ਕਿ ਇਨ੍ਹਾਂ ਲੜਕੀਆਂ ਵਿੱਚ ਫੁੱਲਾਂ ਦੀ ਖੇਤੀ ਕਰਨ ਵਾਲੀ ਅਮਨਜੀਤ ਕੌਰ ਪੁੱਤਰੀ ਜੀਤਾ ਸਿੰਘ ਪਿੰਡ ਕੁਲਰੀਆਂ ਵੀ ਸ਼ਾਮਲ ਹੈ, ਜੋ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੰਜਾਬੀ ਦੀ ਐੱਮਏ ਕਰਨ ਦੇ ਨਾਲ-ਨਾਲ ਫੁੱਲਾਂ ਦੀ ਖੇਤੀ ਕਰਦਿਆਂ ਆਪਣੇ ਮਾਪਿਆਂ ਅਤੇ ਹੋਰਨਾਂ ਧੀਆਂ ਲਈ ਮਿਸਾਲ ਬਣੀ ਹੈ। ਸਨਮਾਨਿਤ ਹੋਣ ਵਾਲੀਆਂ ਧੀਆਂ ਵਿੱਚ ਬੁਢਲਾਡਾ ਦੇ ਗ੍ਰੰਥੀ ਭਾਈ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਬੇਅੰਤ ਕੌਰ, ਹਰਦੀਪ ਕੌਰ, ਰਿੰਪੀ ਕੌਰ ਸ਼ਾਮਲ ਹਨ, ਜਿਨ੍ਹਾਂ ਨੇ ਲੜੀਵਾਰ ਹਿਸਟਰੀ, ਪੰਜਾਬੀ, ਕੰਪਿਊਟਰ ਸਾਇੰਸ ਵਿਸ਼ੇ ਅਧੀਨ ਯੂਜੀਸੀ ਨੈੱਟ 2025 ਦੌਰਾਨ ਇਕੱਠਿਆਂ ਪਾਸ ਕੀਤਾ ਹੈ। ਸਨਮਾਨਿਤ ਧੀਆਂ ਵਿੱਚ ਮਾਨਸਾ ਦੀ ਧੀ ਯਸਪ੍ਰੀਤ ਕੌਰ ਪੁੱਤਰੀ ਸਰਬਜੀਤ ਕੌਸ਼ਲ ਵੀ ਸ਼ਾਮਲ ਹੈ, ਜੋ ਨੀਦਰਲੈਂਡ ਕੰਪਨੀ ਬੁਲੀਅਨਜ਼ ਵਿੱਚ ਬਤੌਰ ਸੀਨੀਅਰ ਆਈਡੈਂਟਟੀ ਸੋਲੁਸ਼ਨਜ ਸਪੈਸਲਿਸਟ ਕੰਮ ਕਰਦਿਆਂ ਮੈਰਾਥਨ ਦੌੜ ਰਾਹੀਂ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ।
ਉਸ ਨੇ ਅਕਤੂਬਰ 2025 ਦੌਰਾਨ ਆਇੰਡੋਹੋਵਨ ਨੀਦਰਲੈਂਡ ਅਤੇ ਨਵੰਬਰ 2025 ਦੌਰਾਨ ਗੌਡਾ ਨੀਦਰਲੈਂਡ ਵਿਖੇ ਵਿਖੇ ਹਾਫ ਮੈਰਾਥਨ ਦੌੜ 21.1 ਕਿਲੋਮੀਟਰ 2 ਘੰਟੇ 19 ਮਿੰਟ 'ਚ ਲਾਈ, ਇਸ ਤੋਂ ਇਲਾਵਾ ਉਨ੍ਹਾਂ ਨੇ ਨਵੰਬਰ 2024 ਦੌਰਾਨ ਡੁੱਸਲਡੋਰਫ ਜਰਮਨੀ ਅਤੇ ਐਮਸਟਰਡੈਂਪ ਨੀਦਰਲੈਂਡ ਵਿਖੇ ਪ੍ਰਸਿੱਧ ਗਾਇਕ ਦਲਜੀਤ ਦੁਸਾਂਝ ਦੇ ਚਰਚਿਤ ਸ਼ੋਅ ਨਾਲ ਭੰਗੜਾ ਟੀਮ ਵਿੱਚ ਸ਼ਾਨਦਾਰ ਪੇਸ਼ਕਾਰੀ ਕੀਤੀ। ਸਿੱਖਿਆ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਮਾਨਸਾ ਦੀਆਂ ਤਿੰਨ ਧੀਆਂ ਗਰੀਮਾ ਜਿੰਦਲ ਪੁੱਤਰੀ ਤਰਸੇਮ ਚੰਦ, ਮੁਸਕਾਨ ਪੁੱਤਰੀ ਸੋਨੂੰ ਸਿੰਗਲਾ, ਜੀਨੀਆ ਪੁੱਤਰੀ ਗੋਵਰਧਨ ਦਾਸ ਜਿਨ੍ਹਾਂ ਨੇ ਨੀਟ ਪ੍ਰੀਖਿਆ ਵਿੱਚ ਚੰਗੇ ਰੈਂਕ ਹਾਸਲ ਕੀਤੇ ਅਤੇ ਤਿੰਨੇ ਲੜਕੀਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਹਿਲੇ ਸਾਲ 'ਚ ਐੱਮਬੀਬੀਐੱਸ ਕਰ ਰਹੀਆਂ ਹਨ, ਇਸੇ ਤਰ੍ਹਾਂ ਤਨੀਸ਼ਾ ਗਰਗ ਪੁੱਤਰੀ ਅਸ਼ੋਕ ਕੁਮਾਰ ਨੇ ਨੀਟ ਪ੍ਰੀਖਿਆ ਚੋਂ ਚੰਗਾ ਰੈਂਕ ਹਾਸਲ ਕਰ ਕੇ ਰਿਮਟ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਐੱਮਬੀਬੀਐੱਸ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਅਰੋੜਾ, ਜੋ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐੱਮਬੀਬੀਐੱਸ ਕਰ ਰਹੀ ਹੈ, ਦਾ ਵੀ ਸਨਮਾਨ ਹੋਵੇਗਾ, ਜੋ ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਆਪਣੀ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚੀ ਹੈ। ਸਸਸਸ ਲੜਕੀਆਂ ਮਾਨਸਾ ਦੀ ਸ਼ਰਨਜੀਤ ਕੌਰ, ਜਿਸ ਨੇ ਸਟੇਟ ਪੱਧਰ ਚਿੱਤਰਕਾਰੀ ਅਤੇ ਮੰਨਤ ਮਠਾੜੂ, ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਜਿਸ ਨੇ ਐੱਫਏਪੀ ਨੈਸ਼ਨਲ ਐਵਾਰਡ ਤੇ ਗਾਇਕੀ ਦੇ ਹੋਰਨਾਂ ਮੁਕਾਬਲਿਆਂ ਵਿੱਚ ਵੱਡਾ ਨਾਮਣਾ ਖੱਟਿਆ ਹੈ, ਉਸ ਦਾ ਵੀ ਸਨਮਾਨ ਹੋਵੇਗਾ। ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਖੱਟਣ ਵਾਲੀਆਂ ਧੀਆਂ ਵਿੱਚ ਕੋਮਲਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਠੂਠਿਆਂਵਾਲੀ, ਜਿਸ ਨੇ ਭੈਣੀ ਬਾਘਾ ਸਕੂਲ ਵਿਖੇ ਬਾਸਕਟਬਾਲ ਖੇਡਦਿਆਂ 8 ਵਾਰ ਸਟੇਟ ਅਤੇ 2024 ਦੌਰਾਨ ਨੈਸ਼ਨਲ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਦਸਵੀਂ ਦੀ ਪ੍ਰੀਖਿਆ ਦੌਰਾਨ ਵੀ 91 ਫ਼ੀਸਦੀ ਨੰਬਰ ਪ੍ਰਾਪਤ ਕੀਤੇ, ਹੁਣ ਉਹ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਹੈਦਰਾਬਾਦ ਵਿਖੇ ਖੇਡਣ ਜਾ ਰਹੀ ਹੈ। ਖੇਡ ਪ੍ਰਾਪਤੀਆਂ ਵਿੱਚ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈੱਸ ਬੋਹਾ ਰਮਨਪ੍ਰੀਤ ਕੌਰ, ਜੈਸਮੀਨ ਕੌਰ ਵੀ ਸ਼ਾਮਲ ਹੈ, ਜਿਨ੍ਹਾਂ ਨੇ 69 ਵੀਆਂ ਰਾਜ ਪੱਧਰੀ ਖੇਡਾਂ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਟੀਮ ਦੇ ਤੌਰ 'ਤੇ ਗੋਲਡ ਮੈਡਲ ਹਾਸਲ ਕੀਤੇ ਹਨ। ਜਿਨ੍ਹਾਂ ਦੀ ਅਗਵਾਈ ਕੋਚ ਬਲਵਿੰਦਰ ਸਿੰਘ ਨੇ ਕੀਤੀ। ਖੇਡਾਂ ਦੇ ਖੇਤਰ ਵਿੱਚ ਹੀ ਖੁਸ਼ਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ ਫੌਜੀ ਮੀਰਪੁਰ ਢਾਣੀ ਸਰਦੂਲਗੜ੍ਹ ਵੀ ਸ਼ਾਮਲ ਹੈ ਜਿਸ ਨੇ ਹੈਮਰ ਥਰੋ ਵਿਚ ਸਟੇਟ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ। ਉਹ 4 ਵਾਰ ਨੈਸ਼ਨਲ ਪੱਧਰ 'ਤੇ ਚੰਗਾ ਨਾਮਣਾ ਖੱਟ ਚੁੱਕੀ ਹੈ। ਅਮਰਜੀਤ ਕੌਰ ਹੈੱਡ ਟੀਚਰ ਜਿਸ ਨੇ ਪੰਜਾਬ ਰਾਜ ਪ੍ਰਾਇਮਰੀ ਸਕੂਲਾਂ ਖੇਡਾਂ ਦੌਰਾਨ ਗੋਲਡ ਮੈਡਲ ਜੇਤੂ ਟੀਮ ਦੀ ਅਗਵਾਈ ਕੀਤੀ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਗੱਤਕਾ ਦੇ ਮੁਕਾਬਲੇ ਦੌਰਾਨ ਨੈਸ਼ਨਲ ਪੱਧਰ 'ਤੇ ਗੋਲਡ ਜਿੱਤਣ ਵਾਲੀਆਂ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ ਚੂਹੜੀਆ, ਰੁਪਿੰਦਰ ਕੌਰ, ਭੁਪਿੰਦਰ ਕੌਰ ਬੀਰੇ ਵਾਲਾਂ ਜੱਟਾਂ ਅਤੇ ਵੀਰਪਾਲ ਕੌਰ ਜਟਾਣਾਂ ਕਲਾਂ ਗੋਲਡ ਮੈਡਲਲਿਸਟ ਨੈਸ਼ਨਲ ਪੈਰਾ ਜੂਡੋ ਚੈਂਪੀਅਨਸ਼ਿਪ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ, ਸਰਬਜੀਤ ਕੌਸ਼ਲ, ਡਾਇਰੈਕਟਰ ਸਭਿਆਚਾਰ ਰਾਜ ਜੋਸ਼ੀ, ਨਰਿੰਦਰ ਸ਼ਰਮਾ, ਡਾਇਰੈਕਟਰ ਦਰਸ਼ਨ ਜਿੰਦਲ, ਡਾਇਰੈਕਟਰ ਕਮਲਜੀਤ ਮਾਲਵਾ, ਹਰਜੀਵਨ ਸਰਾਂ, ਮੇਜਰ ਸਿੰਘ, ਵਿਜੈ ਜਿੰਦਲ, ਬਲਜਿੰਦਰ ਸੰਗੀਲਾ, ਅਸ਼ੋਕ ਬਾਂਸਲ, ਕੇਵਲ ਸਿੰਘ, ਮੋਹਨ ਲਾਲ, ਗੋਰਾ ਲਾਲ ਬਾਂਸਲ, ਵਰਿੰਦਰ ਕੁਮਾਰ ਸਿੰਗਲਾ, ਬਲਰਾਜ ਬਰਾੜ, ਜਗਸੀਰ ਢਿਲੋਂ, ਮਨਜੀਤ ਸਿੰਘ, ਜਸਪਾਲ ਸਿੰਘ ਦਾਤੇਵਾਸ ਆਦਿ ਹਾਜ਼ਰ ਸਨ।