ਆਂਗਨਵਾੜੀ ਮੁਲਾਜ਼ਮਾਂ ਵੱਲੋਂ ਖ਼ਰੀਦੇ ਫ਼ੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ
ਸਰਕਾਰ ਨੇ ਜੋ ਸਮਾਰਟ ਫ਼ੋਨ
Publish Date: Thu, 02 Apr 2026 06:12 PM (IST)
Updated Date: Thu, 02 Apr 2026 06:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰ ਨੇ ਜੋ ਸਮਾਰਟ ਫ਼ੋਨ ਆਂਗਨਵਾੜੀ ਪੋਸ਼ਣ ਮੁਹਿੰਮ ਅਧੀਨ ਆਂਗਨਵਾੜੀ ਸੈਂਟਰਾਂ ਵਿੱਚ ਦੇਣ ਲਈ ਖ਼ਰੀਦੇ ਸਨ। ਉਹ ਫ਼ੋਨ ਹੁਣ ਸਰਵੇ ਕਰਨ ਲਈ ਰੂਰਲ ਡਿਵੈਲਪਮੈਂਟ ਮਹਿਕਮੇ ਨੂੰ ਦਿੱਤੇ ਜਾ ਰਹੇ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਜੋ 13 ਅਪ੍ਰੈਲ ਨੂੰ ਮਾਵਾਂ, ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰ ਰਹੀ ਹੈ। ਉਸ ਵਿੱਚ ਜੋ ਫ਼ਾਰਮ ਆਂਗਨਵਾੜੀ ਵਰਕਰਾਂ ਨੂੰ ਆਪਣੇ ਫ਼ੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ। ਉਹ ਆਂਗਨਵਾੜੀ ਵਰਕਰ ਆਪਣੇ ਪਰਸਨਲ ਫ਼ੋਨਾਂ ਤੋਂ ਨਹੀਂ ਭਰਨਗੀਆਂ। ਜੇਕਰ ਸਰਕਾਰ ਆਂਗਨਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਦੇਵੇਗੀ, ਜੋ ਪੋਸ਼ਣ ਮੁਹਿੰਮ ਦੇ ਅੰਡਰ ਉਨ੍ਹਾਂ ਲਈ ਖ਼ਰੀਦੇ ਗਏ ਹਨ ਤਾਂ ਹੀ ਇਹ ਯੋਜਨਾ ਦੇ ਫ਼ਾਰਮ ਭਰੇ ਜਾਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਫ਼ਾਰਮਾਂ ਨੂੰ ਅਪਲੋਡ ਕਰਨ ਲਈ ਘੱਟੋ ਘੱਟ 100 ਰੁਪਏ ਪ੍ਰਤੀ ਫ਼ਾਰਮ ਆਂਗਨਵਾੜੀ ਵਰਕਰਾਂ ਨੂੰ ਦਿੱਤਾ ਜਾਵੇ। ਸਰਕਾਰ ਨੇ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਕੰਮ ਕਰਨ ਬਦਲੇ ਵੀ ਮਾਣ ਭੱਤਾ ਨਹੀਂ ਦਿੰਦੇ ਜੋ ਬਹੁਤ ਹੀ ਦੁੱਖ ਦੀ ਗੱਲ ਹੈ।