- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ

-ਸੀਡੀਪੀਓ ਦਫ਼ਤਰ ਬੁਢਲਾਡਾ ਨੂੰ ਦਿੱਤੀ ਹੜਤਾਲ ਸਬੰਧੀ ਚਿਤਾਵਨੀ
ਪੱਤਰ ਪ੍ਰੇਰਕ , ਪੰਜਾਬੀ ਜਾਗਰਣ. ਬੁਢਲਾਡਾ
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਸੀਡੀਪੀਓ ਦਫ਼ਤਰ ਬੁਢਲਾਡਾ ਨੂੰ 12 ਫ਼ਰਵਰੀ ਦੀ ਦੇਸ਼ ਵਿਆਪੀ ਹੜਤਾਲ ਸਬੰਧੀ ਅਲਟੀਮੇਟਮ ਦੇ ਕੇ ਹੜਤਾਲ ਦੇ ਐਕਸ਼ਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਬੀਰੋਕੇ ਨੇ ਦੱਸਿਆ ਕਿ ਸੀਟੂ ਸਮੇਤ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਵੱਲੋਂ ਕਿਰਤੀਆਂ ਕਾਮਿਆਂ ਦੇ ਭੱਖਦੇ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਹੜਤਾਲ ਦੀਆਂ ਮੰਗਾਂ ਸਬੰਧੀ ਦੱਸਦਿਆਂ ਮੰਗ ਕੀਤੀ ਕਿ ਚਾਰ ਲੇਬਰ ਕੋਡ ਸਮੇਤ ਨਿਯਮ ਰੱਦ ਕੀਤੇ ਜਾਣ ਅਤੇ ਆਂਗਨਵਾੜੀ ਮੁਲਾਜ਼ਮਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਵੇ।
ਪੰਜਾਹ ਸਾਲ ਪੂਰ੍ਹੇ ਕਰ ਚੁੱਕੇ ਆਈਸੀਡੀਐੱਸ ਨੂੰ ਸੰਸਥਾਗਤ ਕੀਤਾ ਜਾਵੇ, ਜਿਸ ਵਿੱਚ ਬੁਨਿਆਦੀ ਢਾਂਚਾ, ਚੰਗਾ ਗੁਣਵਤਾ ਵਾਲਾ ਭੋਜਨ ਅਤੇ ਉਚਿੱਤ ਪ੍ਰੀ ਸਕੂਲ ਸਿੱਖਿਆ ਸ਼ਾਮਲ ਹੋਵੇ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਵਜੋਂ ਕ੍ਰਮਵਾਰ ਦਰਜਾ ਤੀਜਾ ਅਤੇ ਦਰਜਾ ਚੌਥਾ ਨਿਯਮਿਤ ਕੀਤਾ ਜਾਵੇ ਅਤੇ 45 ਵੀਂ, 46 ਵੀਂ ਭਾਰਤੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਸਕੀਮ ਕਰਮਚਾਰੀਆਂ ਲਈ ਇੱਕ ਵੇਤਨ ਕਮਿਸ਼ਨ ਬਣਾਇਆ ਜਾਵੇ। ਰੈਗੂਲਰ ਕਰਨ ਤੱਕ ਘੱਟੋ ਘੱਟ ਕ੍ਰਮਵਾਰ 26 ਹਜ਼ਾਰ ਰੁਪਏ ਅਤੇ 10 ਹਜ਼ਾਰ ਰੁਪਏ ਵੇਤਨ ਦਿੱਤਾ ਜਾਵੇ। ਦੇਸ਼ ਭਰ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ 'ਤੇ ਇੱਕਸਾਰ ਸੇਵਾ ਸ਼ਰਤਾਂ ਲਾਗੂ ਕੀਤੀਆਂ ਜਾਣ। ਆਂਗਣਵਾੜੀ ਮੁਲਾਜ਼ਮਾਂ ਨੂੰ ਗਰੈਚੂਇਟੀ ਦੇਣ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਫੌਰੀ ਤੌਰ 'ਤੇ ਪੂਰੇ ਦੇਸ਼ ਵਿੱਚੋਂ ਲਾਗੂ ਕੀਤਾ ਜਾਵੇ। ਆਈਸੀਡੀਐਸ ਦਾ ਕਿਸੇ ਵੀ ਰੂਪ ਵਿੱਚ ਨਿੱਜੀਕਰਨ ਨਾਲ ਕੀਤਾ ਜਾਵੇ। ਕੇ.ਵਾਈ.ਸੀ ਅਤੇ ਐਫ.ਆਰ.ਐਸ. ਦੇ ਨਾਂਅ 'ਤੇ ਲਾਭਪਾਤਰੀਆਂ ਨੂੰ ਸੂਚੀ ਵਿੱਚੋਂ ਨਾ ਹਟਾਇਆ ਜਾਵੇ। ਡਿਜੀਟਲਕਰਨ ਅਤੇ ਐਫ.ਆਰ.ਐਸ. ਦੇ ਨਾਂਅ 'ਤੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਆਂਗਣਵਾੜੀ ਮੁਲਾਜ਼ਮਾਂ ਤੋਂ ਗੈਰ-ਆਈ.ਸੀ.ਡੀ.ਐਸ. ਵਾਧੂ ਕੰਮ ਨਾ ਲਏ ਜਾਣ। ਬੀ.ਐਲ.ਓ. ਜਾਂ ਐਸ.ਆਈ.ਆਰ. ਦੀ ਡਿਊਟੀ ਨਾ ਲਗਾਈ ਜਾਵੇ। ਆਂਗਣਵਾੜੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਸਾਰੇ ਲੋਕ ਵਿਰੋਧੀ ਬਿੱਲ ਅਤੇ ਕਾਨੂੰਨ ਜਿਵੇਂ ਰਾਸ਼ਟਰੀ ਸਿੱਖਿਆ ਨੀਤੀ-2020,ਵੀ.ਬੀ.ਜੀ ਰਾਮ ਜੀ ਅਧਿਨਿਯਮ-2025, ਬਿਜਲੀ ਸੋਧ ਬਿਲ ਆਦਿ ਵਾਪਸ ਲਏ ਜਾਣ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਆਂਗਣਵਾੜੀ ਮੁਲਾਜ਼ਮ ਛੁੱਟੀ 'ਤੇ ਰਹਿਣਗੇ। ਇਸ ਮੌਕੇ ਸੁਖਵਿੰਦਰ ਕੌਰ ਬਰੇਟਾ, ਸੁਮਨ ਲਤਾ, ਤੇਜਿੰਦਰ ਕੌਰ ਵਾਲੀਆ, ਸਿਖਾ ਰਾਣੀ, ਸੰਦੀਪ ਕੌਰ, ਭੋਲੀ ਕੌਰ, ਸੁਮਨ ਗਰਗ, ਜੋਤੀ ਰਾਣੀ ਆਦਿ ਆਂਗਣਵਾੜੀ ਆਗੂ ਅਤੇ ਵਰਕਰ ਮੌਜੂਦ ਸਨ।