ਆਂਗਨਵਾੜੀ ਕੇਂਦਰਾਂ 'ਚ ਅਨੀਮੀਆ ਮੁਕਤ ਦਿਵਸ ਮਨਾਇਆ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਖੁਸ਼ਵੀਰ ਕੌਰ ਦੇ
Publish Date: Wed, 11 Feb 2026 06:24 PM (IST)
Updated Date: Thu, 12 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਕੇਂਦਰਾਂ 'ਚ ਅਨੀਮੀਆ ਮੁਕਤ ਦਿਵਸ ਮਨਾਇਆ। ਇਸ ਮੌਕੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਬੱਚਿਆ ਦੇ ਮਾਤਾ ਪਿਤਾ, ਗਰਭਵਤੀ ਮਹਿਲਾਵਾਂ, ਨਰਸਿੰਗ ਮਾਵਾਂ ਅਤੇ ਆਮ ਲੋਕਾਂ ਨੂੰ ਅਨੀਮੀਆ ਦੇ ਲੱਛਣ, ਰੋਕਥਾਮ ਅਤੇ ਅਨੀਮੀਆ ਦੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਬੁਲਾਰਿਆਂ ਨੇ ਦੱਸਿਆ ਕਿ ਅਨੀਮੀਆ ਕਾਰਨ ਥਕਾਵਟ, ਸਿਰ ਦਰਦ, ਚੱਕਰ ਅਤੇ ਧਿਆਨ ਦੀ ਕਮੀ ਵਰਗੀਆਂ ਸਮੱਸਿਆਵਾ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਇਰਨ ਤੇ ਫੋਲਿਕ ਐਸਿਡ ਗੋਲੀਆਂ ਦੀ ਨਿਯਮਤ ਖੁਰਾਕ, ਹਰੀ ਪੱਤੇਦਾਰ ਸਬਜ਼ੀਆਂ, ਦਾਲਾਂ, ਗੁੜ ਅਤੇ ਪੌਸ਼ਟਿਕ ਆਹਾਰ ਦੀ ਵਰਤੋਂ ਨਾਲ ਅਨੀਮੀਆ ਤੋਂ ਬਚਿਆ ਜਾ ਸਕਦਾ ਹੈ।