ਅੱਜ ਬਿਜਲੀ ਰਹੇਗੀ ਬੰਦ
66ਕੇਵੀ ਅਨਾਜ ਮੰਡੀ ਗਰਿੱਡ
Publish Date: Tue, 24 Feb 2026 08:49 PM (IST)
Updated Date: Wed, 25 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66ਕੇਵੀ ਅਨਾਜ ਮੰਡੀ ਗਰਿੱਡ ਦੀ ਬਿਜਲੀ ਸਪਲਾਈ 25 ਫ਼ਰਵਰੀ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐਸਡੀਓ ਸ਼ਹਿਰੀ ਮਾਨਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਨਾਲ ਇਸ ਗਰਿੱਡ ਤੋਂ ਚੱਲਦੇ ਸਾਰੇ 11ਕੇਵੀ ਫ਼ੀਡਰ ਜਿਵੇਂ-11ਕੇਵੀ ਸਿਰਸਾ ਰੋਡ ਫ਼ੀਡਰ, 11ਕੇਵੀ ਤਲਵੰਡੀ ਰੋਡ ਫ਼ੀਡਰ, 11ਕੇਵੀ ਮੂਸਾ ਚੁੰਗੀ ਫੀਡਰ, 11ਕੇਵੀ ਕੈਨਾਲ ਫੀਡਰ, 11ਕੇਵੀ ਜਗਦੰਬੇ ਰੋਡ ਫੀਡਰ ਅਤੇ 11ਕੇਵੀ ਜਵਾਹਰਕੇ ਅਰਬਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ।