ਦਸ਼ਮੇਸ ਸਕੂਲ ਦੀ ਅਨਾਮੀ ਤੇ ਸੁਖਮਨ ਨੇ ਪੰਜਾਬ ’ਚੋਂ 15ਵਾਂ ਤੇ 16ਵਾਂ ਰੈਂਕ ਕੀਤਾ ਹਾਸਲ
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ
Publish Date: Mon, 20 Apr 2026 04:54 PM (IST)
Updated Date: Tue, 21 Apr 2026 04:03 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਅੱਠਵੀਂ ਕਲਾਸ ਦੇ ਬੋਰਡ ਨਤੀਜੇ ਮਾਰਚ - 2026, ਜਿਸ ਵਿੱਚ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਹੋਣਹਾਰ ਵਿਦਿਆਰਥਣ ਅਨਾਮੀ ਸਪੁੱਤਰੀ ਰਾਮ ਕੁਮਾਰ ਸਰਦੂਲਗੜ੍ਹ ਨੇ 585/600 ਅੰਕ (97.50 ਫ਼ੀਸਦੀ) ਪ੍ਰਾਪਤ ਕਰਕੇ ਬੋਰਡ ਦੀ ਅੱਠਵੀਂ ਪ੍ਰੀਖਿਆਂ ਵਿਚੋਂ ਪੰਜਾਬ ਵਿਚੋਂ 15ਵਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੁਖਮਨ ਕੌਰ ਵਾਸੀ ਮੀਰਪੁਰ ਕਲਾਂ ਨੇ 584/600 ਅੰਕ (97.33 ਫ਼ੀਸਦੀ) ਪ੍ਰਾਪਤ ਕਰਕੇ ਪੰਜਾਬ ਵਿੱਚੋਂ 16ਵਾਂ ਸਥਾਨ ਹਾਸਲ ਕਰਕੇ ਸਰਦੂਲਗੜ੍ਹ ਇਲਾਕੇ ਦਾ ਮਾਣ ਪੰਜਾਬ ਪੱਧਰ ’ਤੇ ਵਧਾਇਆ। ਇਸੇ ਤਰ੍ਹਾਂ ਅਨੁਜ ਸਪੁੱਤਰੀ ਰਣਵੀਰ ਸਿੰਘ ਕਰੰਡੀ ਨੇ 582/600 ਅੰਕ (97 ਫ਼ੀਸਦੀ) ਪ੍ਰਾਪਤ ਕਰਕੇ ਅਤੇ ਪ੍ਰਭਦੀਪ ਸਿੰਘ ਸਪੁੱਤਰ ਹਰਪ੍ਰੀਤ ਸਿੰਘ ਰੋੜ੍ਹੀ ਨੇ 581 / 600 ਅੰਕ (96. 83 ਫ਼ੀਸਦੀ) ਪ੍ਰਾਪਤ ਕਰਕੇ ਸਿਰਫ਼ 2 ਨੰਬਰ ਦੇ ਫ਼ਾਸਲੇ ਤੋਂ ਪੰਜਾਬ ਮੈਰਿਟ ਤੋਂ ਖੁੰਝੇ। ਇਸੇ ਤਰ੍ਹਾ ਸਕੂਲ ਦੇ ਅੱਠਵੀਂ ਕਲਾਸ ਦੇ ਕੁੱਲ 80 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ 22 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅਤੇ 38 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਿਲ ਕੀਤੇ। ਸਕੂਲ ਦੇ 10 ਵਿਦਿਆਰਥੀਆਂ ਨੇ ਪੰਜਾਬੀ, ਗਣਿਤ, ਹਿੰਦੀ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ 100/100 ਅੰਕ ਅਤੇ 22 ਵਿਦਿਆਰਥੀਆਂ ਨੇ 99/100 ਅਤੇ 21 ਵਿਦਿਆਰਥੀਆਂ ਨੇ 98 / 100 ਅਲੱਗ – ਅਲੱਗ ਵਿਸ਼ਿਆਂ ਵਿੱਚੋਂ ਅੰਕ ਹਾਸਿਲ ਕੀਤੇ।
ਇਸ ਸ਼ਾਨਦਾਰ ਨਤੀਜੇ ਤੇ ਖੁਸ਼ੀ ਜ਼ਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਮੈਰਿਟ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ 11000 / 11000 ਰੁਪਏ ਦੀ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ। ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ ਅਤੇ ਸਕੂਲ ਦੇ ਐਮਡੀ ਦਿਲਮੋਹਿਤ ਸਿੰਘ ਸੰਧੂ, ਵਾਇਸ ਪ੍ਰਿੰਸੀਪਲ ਮਨਦੀਪ ਕੌਰ ਬਾਵਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।