ਵੜਿੰਗ ਦਾ ਬਿਆਨ ਵੋਟਾਂ ਸਮੇਂ ਆਗੂਆਂ ਦਾ ਘਰੋਂ ਨਿਕਲਣਾ ਚਿੰਤਾ ਦਾ ਵਿਸ਼ਾ : ਸ਼ਰਮਾ
ਮਾਨਸਾ ਤੋਂ ਸੋਸ਼ਲ ਮੀਡੀਆ ਸੈਲ ਦੇ ਮੀਤ ਪ੍ਰਧਾਨ
Publish Date: Wed, 07 Jan 2026 06:34 PM (IST)
Updated Date: Thu, 08 Jan 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ 70 ਨਵੇਂ ਚਿਹਰਿਆਂ ਵਾਲਾ ਬਿਆਨ ਸ਼ਲਾਘਾਯੋਗ ਹੈ। ਇਸ ਨੇ ਵੋਟਾਂ ਸਮੇਂ ਹੀ ਘਰਾਂ ’ਚੋਂ ਨਿਕਲਣ ਵਾਲੇ ਟਿਕਟਾਂ ਦੇ ਦਾਅਵੇਦਾਰਾਂ ਲਈ ਬਿਪਤਾ ਖੜ੍ਹੀ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੋਸ਼ਲ ਮੀਡੀਆ ਸੈਲ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਬਿਆਨ ਨੇਂ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ ਜਿਹੜੇ ਸਿਰਫ਼ ਚੋਣਾਂ ਵੇੇਲੇ ਵੀ ਕੁੰਭਕਰਨੀ ਨੀਂਦ ਤੋਂ ਜਾਗਦੇ ਹਨ। ਉਨ੍ਹਾਂ ਕਿਹਾ ਕਿ ਜੋ ਪਾਰਟੀ ਲਈ ਹਰ ਪਲ਼ ਤਤਪਰ ਰਹਿੰਦੇ ਹਨ, ਹਰ ਇੱਕ ਦੇ ਦੁੱੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੇਂ ਚਿਹਰਿਆਂ ਦੇ ਮੈਦਾਨ ਵਿੱਚ ਆਉਣ ਨਾਲ ਕਾਂਗਰਸ 2027 ਲਈ ਹੋਰ ਮਜ਼ਬੂਤ ਹੋਵੇਗੀ।