ਅਲਪਾਈਨ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਕੀਤਾ ਜ਼ਿਲ੍ਹੇ ‘ਚ ਨਾਂ ਰੋਸ਼ਨ
ਸੀਬੀਐਸਈ ਵੱਲੋਂ ਘੋਸ਼ਿਤ ਕੀਤੇ ਗਏ
Publish Date: Mon, 20 Apr 2026 06:02 PM (IST)
Updated Date: Tue, 21 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਬੀਐੱਸਈ ਵੱਲੋਂ ਘੋਸ਼ਿਤ ਕੀਤੇ ਗਏ ਨਤੀਜਿਆਂ ’ਚ ਅਲਪਾਈਨ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਰਮਨੀਕ ਜੋਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 99.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਸਕੂਲ ਦੇ ਗਿਆਰਾਂ (11) ਹੋਣਹਾਰ ਵਿਦਿਆਰਥੀਆਂ ਨੇ ਉੱਚ ਅੰਕ ਹਾਸਿਲ ਕਰਕੇ ਟੌਪ ਕੀਤਾ ਹੈ। ਜਿਨ੍ਹਾਂ ਵਿੱਚ ਆਯੂਸ਼ੀ 96.2 ਫ਼ੀਸਦੀ, ਵਰੁਣ ਸਿੰਗਲਾ 94.4 ਫ਼ੀਸਦੀ ,ਕੁਮੁਦ ਭੈਣੀਵਾਲ 94.2 ਫ਼ੀਸਦੀ, ਸਮਰੀਤ ਕੌਰ 93.4 ਫ਼ੀਸਦੀ, ਗੁੰਜਨ 93.2 ਫ਼ੀਸਦੀ, ਜਸਪ੍ਰੀਤ ਕੌਰ 93.2 ਫ਼ੀਸਦੀ, ਸੁਖਮਨਪ੍ਰੀਤ ਕੌਰ 92.2 ਫ਼ੀਸਦੀ, ਅੰਮ੍ਰਿਤਵੀਰ ਸਿੰਘ 91 ਫ਼ੀਸਦੀ, ਮੰਨਤ 90.8 ਫ਼ੀਸਦੀ, ਭਵਨੀਤ ਕੌਰ 90.4 ਫ਼ੀਸਦੀ ਨੇ ਆਪਣੇ ਵਧੀਆ ਨਤੀਜਿਆਂ ਨਾਲ ਨਾ ਸਿਰਫ਼ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਪੂਰੇ ਜ਼ਿਲ੍ਹੇ ਵਿੱਚ ਵੀ ਸਿਰਮੌਰ ਸਥਾਨ ਹਾਸਲ ਕਰਕੇ ਹੋਰ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਵਿਦਿਆਰਥੀਆਂ ਦੀ ਇਸ ਵਿਲੱਖਣ ਸਫ਼ਲਤਾ ਦੇ ਪਿੱਛੇ ਉਸ ਦੀ ਨਿਰੰਤਰ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਮਹੱਤਵਪੂਰਨ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਉਸ ਦੀ ਇਸ ਉਪਲੱਬਧੀ ’ਤੇ ਖੁਸ਼ੀ ਜਤਾਈ ਗਈ ਅਤੇ ਉਸ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚੇਅਰਮੈਨ ਸਰ ਪਵਨ ਕੁਮਾਰ ਮੱਤੀ, ਮੈਨੇਜ਼ਿੰਗ ਡਾਇਰੈਕਟਰ ਗਗਨ ਕੁਮਾਰ ਮੱਤੀ ਅਤੇ ਸਕੂਲ ਪ੍ਰਿੰਸੀਪਲ ਦਿਸ਼ਾ ਨਾਗਪਾਲ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਲਪਾਈਨ ਪਬਲਿਕ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਸਹੀ ਦਿਸ਼ਾ, ਮਿਹਨਤ ਅਤੇ ਅਨੁਸ਼ਾਸਨ ਨਾਲ ਹਰ ਵਿਦਿਆਰਥੀ ਵੱਡੀ ਸਫ਼ਲਤਾ ਹਾਸਲ ਕਰ ਸਕਦਾ ਹੈ। ਅੰਤ ਵਿੱਚ ਸਕੂਲ ਵੱਲੋਂ ਇੰਨ੍ਹਾਂ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।