ਮਾਨਸਾ ਦਾ ‘ਭਰਤ’ ਜੇਈਈ ਮੇਨ ਪ੍ਰੀਖਿਆ ’ਚੋਂ ਸੂਬੇ ’ਚ ਅੱਵਲ
ਗਰੀਨਲੈਂਡ ਡੇ ਬੋਰਡਿੰਗ
Publish Date: Tue, 17 Feb 2026 07:30 PM (IST)
Updated Date: Wed, 18 Feb 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਦੇ ਭਰਤ ਬਾਂਸਲ ਨੇ ਪੂਰ੍ਹੇ ਦੇਸ਼ ਭਰ ‘ਚ ਸਕੂਲ ਦਾ ਨਾਂਅ ਰੋਸ਼ਨ ਕਰਦਿਆਂ ਜੁਆਇੰਟ ਐਂਟਰੈੱਸ ਐਗਜ਼ਾਸੀਨੇਸ਼ਨ (ਜੇਈਈ) ਮੇਨ ਦੇ ਨਤੀਜੇ ’ਚ ਪੰਜਾਬ ਵਿੱਚੋਂ ਪਹਿਲਾ ਤੇ ਦੇਸ਼ ਭਰ ’ਚੋਂ 18 ਸਥਾਨ ਪ੍ਰਾਪਤ ਕੀਤਾ ਹੈ। ਅੱਜ ਸਕੂਲ ਦੇ ਵਿਹੜੇ ਅਤੇ ਜ਼ਿਲ੍ਹੇ ਅੰਦਰ ਜਿੱਥੇ ਖੁਸ਼ੀ ਦਾ ਮਾਹੌਲ ਸੀ, ਉਥੇ ਹੀ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੀ ਡਾ. ਮੰਜੂ ਬਾਂਸਲ, ਪ੍ਰਿੰਸੀਪਲ ਉਰਮਿਲ ਜੈਨ, ਡਾਇਰੈਕਟਰ ਰੂਬਲ ਬਾਂਸਲ, ਸਕੂਲ ਪ੍ਰਬੰਧਕ ਗੁਨਜੀਤ ਨੇ ਦੱਸਿਆ ਕਿ ਭਰਤ ਬਾਂਸਲ ਦੇ ਸ਼ਾਨਦਾਰ ਨਤੀਜੇ ਨੇ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਅਤੇ ਇਸ ਮੁਕਾਬਲੇ ਦੇ ਯੁੱਗ ਵਿੱਚ ਭਰਤ ਲੱਖਾਂ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਿਆ। ਭਰਤ ਲਈ ਅਧਿਆਪਕਾਂ ਦਾ ਮਾਰਗਦਰਸ਼ਨ ਤੇ ਮਾਪਿਆਂ ਦਾ ਸਹਿਯੋਗ ਦੇ ਕਾਰਨ ਭਰਤ ਇਸ ਮੁਕਾਮ ’ਤੇ ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਦੇਸ਼ ਭਰ ਦੇ 43 ਟਾਪਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿਚ ਭਰਤ ਬਾਂਸਲ ਦੇਸ਼ ਭਰ ਵਿੱਚੋਂ 18ਵੇਂ ਨੰਬਰ ‘ਤੇ ਹੈ। ਭਰਤ ਬਾਂਸਲ ਨੇ 99.99, ਪਰਸੈੱਟਾਈਲ ਹਾਸਲ ਕੀਤੀ। ਇਸ ਤਰ੍ਹਾਂ ਗਰੀਨਲੈਂਡ ਦੇ ਚਾਰ ਹੋਰ ਵਿਦਿਆਰਥੀਆਂ ਅਤਿਸ਼ਿਆ ਨੇ 99.95 ਪਿਊਸ਼ ਸਿੰਗਲਾ ਨੇ 99.91, ਗੌਤਮ ਮਿੱਤਲ ਨੇ 98.64 ਅਤੇ ਰੀਧੀਮਾਂ ਬਾਂਸਲ 98.16 ਪ੍ਰਤੀਸ਼ਤ ਹਾਸਲ ਕੀਤੇ। ਅੱਜ ਭਰਤ ਬਾਂਸਲ ਦੇ ਮਾਤਾ-ਪਿਤਾ ਅਨੀਤਾ ਰਾਣੀ ਤੇ ਪੰਕਜ ਬਾਂਸਲ ਪੰਜਾਬ ਸਿੱਖਿਆ ਵਿਭਾਗ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਹਨ। ਦੂਸਰੇ ਪਾਸੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਭਰਤ ਅਤੇ ਉਸਦੇ ਪਰਿਵਾਰ ਅਤੇ ਮਿਹਨਤੀ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤੁਹਾਡੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ, ਜੋ ਭਰਤ ਬਾਂਸਲ ਨੇ ਪੂਰ੍ਹਾ ਕੀਤਾ ਹੈ। ਅੱਜ ਸਕੂਲ ਦੇ ਵਿਹੜੇ ‘ਚ ਅਨੇਕਾਂ ਮਾਪਿਆਂ ਨੇ ਭਰਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਰਤ ਸਾਡੇ ਬੱਚਿਆ ਲਈ ਇੱਕ ਪ੍ਰੇਰਣਾ ਸਰੋਤ ਹੈ। ਸਖਤ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ।