ਅਲੀਸ਼ੇਰ ਕਲਾਂ ਤੇ ਖੀਵਾ ਖੁਰਦ ਦੇ ਸਰਕਾਰੀ ਸਕੂਲਾਂ 'ਚ ਨਵੇਂ ਆਧੁਨਿਕ ਕਮਰਿਆਂ ਦਾ ਉਦਘਾਟਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ
Publish Date: Tue, 21 Apr 2026 05:29 PM (IST)
Updated Date: Wed, 22 Apr 2026 04:04 AM (IST)
ਫ਼ੋਟੋ : 07 ਐਮਏਐਨ ਕੈਪਸ਼ਨ : ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਪ੍ਰੀਤ ਸਿੰਘ ਭੁੱਚਰ ਸਕੂਲ ’ਚ ਉਦਘਾਟਨ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਯਤਨਾਂ ਨਾਲ ਹਲਕਾ ਮਾਨਸਾ ਦੇ ਸਰਕਾਰੀ ਸਕੂਲਾਂ ਵਿਚ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਵਿਖੇ 15 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਦੋ ਆਧੁਨਿਕ ਕਲਾਸ ਰੂਮ ਤੇ ਸਰਕਾਰੀ ਹਾਈ ਸਕੂਲ ਖੀਵਾ ਖੁਰਦ ਵਿਖੇ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਗੁਰਪ੍ਰੀਤ ਸਿੰਘ ਭੁੱਚਰ ਨੇ ਕੀਤਾ। ਇਸ ਮੌਕੇ ਜਸਪਾਲ ਸਿੰਘ ਜ਼ਿਲ੍ਹਾ ਸਿੱਖਿਆ ਕੋ-ਆਰਡੀਨੇਟਰ, ਅਜੈਬ ਸਿੰਘ ਬਲਾਕ ਸਿੱਖਿਆ ਕੋਆਰਡੀਨੇਟਰ, ਕਿਰਤਪਲ ਸਿੰਘ, ਭਾਵੇਸ਼ ਕੁਮਾਰ ਮੁੱਖ ਅਧਿਆਪਕ ਮਾਖਾ ਚਹਿਲਾ, ਮੁਨੀਸ਼ ਕੁਮਾਰ ਮੁੱਖ ਅਧਿਆਪਕ, ਮੁੱਖ ਅਧਿਆਪਕ ਭੁਪਿੰਦਰ ਸਿੰਘ, ਜਗਰਾਜ ਸਿੰਘ, ਐੱਸਐੱਮਸੀ ਚੇਅਰਮੈਨ ਗੁਲਾਬ ਸਿੰਘ, ਸਰਪੰਚ ਪਾਲ ਕੌਰ, ਕੁਲਦੀਪ ਕੁਮਾਰ, ਐੱਸਐੱਮਸੀ ਚੇਅਰਮੈਨ ਸੰਦੀਪ ਕੌਰ, ਸਰਪੰਚ ਵੀਰਪਾਲ ਕੌਰ, ਬਲਜੀਤ ਸ਼ਰਮਾ ਤੇ ਅਮਨ ਮਾਨਸਾ ਹਾਜ਼ਰ ਸਨ।