ਭਾਰਤ ਗਰੁੱਪ ਆਫ਼ ਕਾਲਜਜ਼ ’ਚ ਕਰਵਾਇਆ ਐੱਫਡੀਪੀ ਪ੍ਰੋਗਰਾਮ
ਭਾਰਤ ਗਰੁੱਪ ਆਫ ਕਾਲਜਜ ਸਰਦੂਲਗੜ੍ਹ ਦੇ
Publish Date: Sat, 24 Jan 2026 06:21 PM (IST)
Updated Date: Sun, 25 Jan 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਭਾਰਤ ਗਰੁੱਪ ਆਫ਼ ਕਾਲਜਜ਼ ਸਰਦੂਲਗੜ੍ਹ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਵੈਕਲਪਿਕ ਈਂਧਨ ਦੀ ਵਰਤੋਂ ਕਰਨ ਵਾਲੇ ਇੰਟਰਨਲ ਕੰਬਸ਼ਨ ਇੰਜਨ ਦੀਆਂ ਵਿਸ਼ੇਸ਼ਤਾਵਾਂ ਵਿਸ਼ੇ ਤੇ ਛੇ ਦਿਨਾਂ ਆਨਲਾਈਨ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕਰਵਾਇਆ। ਇਹ ਪ੍ਰੋਗਰਾਮ 19 ਜਨਵਰੀ ਤੋਂ 24 ਜਨਵਰੀ ਤੱਕ ਕਰਵਾਇਆ ਗਿਆ। ਇਹ ਪ੍ਰੋਗਰਾਮ ਏਆਈਸੀਟੀਈ ਅਟਲ ਦੁਆਰਾ ਸਪੌਂਸਰ ਕੀਤਾ ਗਿਆ। ਪੰਜਾਬ ਵਿੱਚੋਂ ਸਿਰਫ਼ 13 ਕਾਲਜਜ਼ ਅਤੇ ਯੂਨੀਵਰਸਿਟੀਆਂ ਨੂੰ ਹੀ ਇਹ ਪ੍ਰੋਗਰਾਮ ਕਰਵਾਉਣ ਦਾ ਮੌਕਾ ਮਿਲਿਆ। ਇਸ ਵਿੱਚ ਐਨਆਈਟੀ ਜਲੰਧਰ, ਥਾਪਰ ਇੰਸਟੀਟਿਊਟ ਪਟਿਆਲਾ, ਐੱਲਪੀਯੂ, ਚੰਡੀਗੜ੍ਹ ਯੂਨੀਵਰਸਿਟੀ ਵਰਗੇ ਉੱਚ ਚੋਟੀ ਦੇ ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਿਲ ਸਨ। ਇਹ ਜਾਣਕਾਰੀ ਕਾਲਜ ਦੇ ਸੀਈਓ ਰਾਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਸ਼੍ਰੀ ਮੋਹਿਤ ਕੁਮਾਰ ਜੈਨ ਨੇ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਫ਼ਖਰ ਦੀ ਗੱਲ ਹੈ ਕਿ ਉਨ੍ਹਾਂ 13 ਕਾਲਜਿਜ਼ ਅਤੇ ਯੂਨੀਵਰਸਿਟੀਆਂ ਵਿੱਚੋਂ ਸਾਡਾ ਕਾਲਜ ਇੱਕ ਹੈ ਜਿਸ ਨੂੰ ਇਹ ਸੁਨਹਿਰਾ ਮੌਕਾ ਮਿਲਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਗੀਤੇਸ਼ ਗੋਗਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਗਰੀਨ ਫਿਊਲ ਤਕਨਾਲੋਜੀ ਅਤੇ ਵੈਕਲਪਿਕ ਇੰਧਨ ਦੀ ਵਰਤੋਂ ਰਾਹੀਂ ਇੰਜਨ ਦੀ ਸਮਰੱਥਾ ਵਧਾਉਣ ਬਾਰੇ ਸਿਖਲਾਈ ਦੇਣਾ ਹੈ। ਭਾਰਤ ਦੇ 20 ਰਾਜਾਂ ਵਿੱਚੋਂ 238 ਪ੍ਰੋਫ਼ੈਸਰਾਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਫੈਸਰ ਐਕਸ ਯੂ ਚੰਗ ਚੂੰਗ (ਚੀਨ), ਪ੍ਰੋਫੈਸਰ ਵਿਕਾਸ ਸ਼ਰਮਾ (ਯੂਕੇ), ਪ੍ਰੋਫੈਸਰ ਦਲੀਪ ਸ਼ਰਮਾ ( ਐਨਆਈਟੀ ਜੈਪੁਰ), ਪ੍ਰੋਫ਼ੈਸਰ ਹਰਵੀਰ ਸਿੰਘ ਪਾਲੀ (ਐਨਆਈਟੀ ਸ੍ਰੀਨਗਰ) ਤੇ ਵੱਖ-ਵੱਖ ਇੰਡਸਟਰੀਅਲ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਸਫ਼ਲਤਾ ਪੂਰਵਕ ਸਮਾਪਤੀ ਅਤੇ ਅੰਤਿਮ ਟੈਸਟ ਵਿੱਚ ਨਿਰਧਾਰਿਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਏ.ਆਈ.ਸੀ.ਟੀ.ਈ ਅਟਲ ਪ੍ਰਵਾਨਿਤ ਸਰਟੀਫ਼ਿਕੇਟ ਵੀ ਦਿੱਤੇ ਗਏ।