ਅਗਰਵਾਲ ਸਭਾ ਮਾਨਸਾ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਨਵੇਂ ਅਹੁਦੇਦਾਰ ਸਨਮਾਨਿਤ
ਅਗਰਵਾਲ ਸਭਾ ਮਾਨਸਾ ਵੱਲੋਂ ਪ੍ਰਧਾਨ
Publish Date: Wed, 15 Apr 2026 06:20 PM (IST)
Updated Date: Thu, 16 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਅਗਰਵਾਲ ਸਭਾ ਮਾਨਸਾ ਵੱਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਕਰ ਸ਼ਹਿਰ ਦੀ ਧਾਰਮਿਕ ਸੰਸਥਾ ਪੰਜਾਬ ਮਹਾਂਵੀਰ ਦਲ ਅਤੇ ਵਪਾਰਕ ਸੰਗਠਨ ਪੰਜਾਬ ਸੀਡ ਪੈਸਟੀਸਾਈਡ ਐਂਡ ਫ਼ਰਟੀਲਾਈਜ਼ਰ ਦੀ ਮਾਨਸਾ ਇਕਾਈ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਸਭਾ ਦੇ ਵਿੱਤ ਸਕੱਤਰ ਮਾਸਟਰ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਅਗਰਵਾਲ ਸਭਾ ਮਾਨਸਾ ਸਮੇਂ ਸਮੇਂ ਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕਰਦੀ ਹੈ। ਇਸੇ ਲੜੀ ਤਹਿਤ ਪੰਜਾਬ ਮਹਾਂਵੀਰ ਦਲ ਦੇ ਨਵੇਂ ਚੁਣੇ ਗਏ ਪ੍ਰਧਾਨ ਮਨੀਸ਼ ਗੋਇਲ, ਸਕੱਤਰ ਐਡਵੋਕੇਟ ਪ੍ਰਮੋਦ ਜ਼ਿੰਦਲ, ਖਜ਼ਾਨਚੀ ਮਹੰਤ ਵਿਜੇ ਕਮਲ ਅਤੇ ਚੰਦਨ ਗੋਇਲ ਦਾ ਦਲ ਪ੍ਰਤੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਬਦਲੇ ਚੁਣੇ ਜਾਣ ਤੇ ਸਨਮਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪੰਜਾਬ ਸੀਡ ਪੈਸਟੀਸਾਈਡ ਐਂਡ ਫ਼ਰਟੀਲਾਈਜ਼ਰ ਯੂਨੀਅਨ ਮਾਨਸਾ ਦੇ ਕਮਲ ਗੋਇਲ ਨੂੰ ਪ੍ਰਧਾਨ ਅਤੇ ਵਿਨੋਦ ਗੋਇਲ ਕਾਕਾ ਨੂੰ ਸਕੱਤਰ ਦੀ ਜ਼ਿੰਮੇਵਾਰੀ ਮਿਲਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਇਹ ਸ਼ਖ਼ਸੀਅਤਾਂ ਸਮਾਜ ਵਿੱਚ ਵਿਲੱਖਣ ਰੁਤਬਾ ਰੱਖਦਿਆਂ ਹਨ ਅਤੇ ਆਪਣੀਆਂ ਸੰਸਥਾਵਾਂ ਦੇ ਨਾਲ ਨਾਲ ਸ਼ਹਿਰ ਦੀਆਂ ਹਰੇਕ ਧਾਰਮਿਕ, ਵਪਾਰਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮਹਾਂਵੀਰ ਦਲ ਦੇ ਮੈਂਬਰ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਇੱਥੋਂ ਤੱਕ ਕਿ ਦੂਸਰੇ ਰਾਜਾਂ ਵਿੱਚ ਵੀ ਹੋਣ ਵਾਲੇ ਧਾਰਮਿਕ ਸਮਾਗਮਾਂ ਮੇਲਿਆਂ ਵਿੱਚ ਵਿਵਸਥਾ ਬਣਾਏ ਰੱਖਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਇਸ ਮੌਕੇ ਅਗਰਵਾਲ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਮੰਜੂ ਜ਼ਿੰਦਲ ਨੇ ਆਪਣੀ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਸਮੇਂ ਵਧਾਈ ਦਿੰਦਿਆਂ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਭਾ ਵਲੋਂ ਸੀਨੀਅਰ ਸਿਟੀਜਨਜ਼ ਦੀ ਦੇਖ ਰੇਖ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ, ਜੋ ਵਧੇਰੀ ਉਮਰ ਦੇ ਵਿਅਕਤੀਆਂ ਦੀ ਸਾਂਭ ਸੰਭਾਲ ਕਰੇਗੀ। ਇਸ ਮੌਕੇ ਸਭਾ ਦੇ ਸਰਪ੍ਰਸਤ ਕੇਸ਼ੋ ਰਾਮ ਸਿੰਗਲਾ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਐਡਵੋਕੇਟ ਆਰਸੀ ਗੋਇਲ, ਰੂਲਦੂ ਰਾਮ ਬਾਂਸਲ, ਰਾਜੇਸ਼ ਪੰਧੇਰ, ਬਿੰਦਰਪਾਲ ਗਰਗ, ਓਮ ਪ੍ਰਕਾਸ਼ ਜਿੰਦਲ, ਰਾਮ ਦਾਸ ਫੱਤਾ, ਕ੍ਰਿਸ਼ਨ ਬਾਂਸਲ, ਰਾਜ ਨਰਾਇਣ ਕੂਕਾ, ਅਸ਼ੋਕ ਲਿਬਰਟੀ, ਕਿ੍ਸ਼ਨ ਫੱਤਾ, ਸ਼ੰਭੂ ਗਰਗ, ਰਮੇਸ਼ ਜਿੰਦਲ, ਕ੍ਰਿਸ਼ਨ ਖੋਖਰ, ਗੋਰਾ ਲਾਲ, ਸੁਖਦੇਵ ਪਨਸਪ, ਅਸ਼ੋਕ ਗੋਇਲ, ਘਣਸ਼ਿਆਮ ਦਾਸ ਬਾਂਸਲ, ਤਰਸੇਮ ਜੋਗਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।