ਐਡਵੋਕੇਟ ਸੁਨੀਲ ਬਾਂਸਲ ਬਣੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ
ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੀ ਸਲਾਨਾ
Publish Date: Wed, 01 Apr 2026 06:12 PM (IST)
Updated Date: Thu, 02 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੀ ਸਾਲਾਨਾ ਬੈਠਕ 45 ਪਰਿਵਾਰਾਂ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਹੈਵਨਸ ਵੁੱਡ ਰਿਜ਼ੋਰਟ, ਮਾਨਸਾ ਵਿਖੇ ਕੀਤੀ ਗਈ। ਪ੍ਰੀਸ਼ਦ ਦੀ ਪਿਛਲੇ ਸਾਲ ਦੀ ਟੀਮ ਦੇ ਪ੍ਰਧਾਨ ਭੂਸ਼ਨ ਕੁਮਾਰ ਝੁਨੀਰ ਨੇ ਮੀਟਿੰਗ ਵਿੱਚ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ ਜੋਖਾ ਦਿੱਤਾ ਅਤੇ ਆਉਣ ਵਾਲੇ ਸਾਲ 2026-27 ਲਈ ਐਡਵੋਕੇਟ ਸੁਨੀਲ ਕੁਮਾਰ ਬਾਂਸਲ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸਰਬਸੰਮਤੀ ਨਾਲ ਦਿੱਤੀ ਗਈ। ਪ੍ਰਧਾਨ ਸੁਨੀਲ ਬਾਂਸਲ ਨੇ ਪ੍ਰੀਸ਼ਦ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾਕਟਰ ਰਾਮ ਕਿਸ਼ਨ ਬਾਂਸਲ ਨੂੰ ਜਨਰਲ ਸਕੱਤਰ, ਐਡਵੋਕੇਟ ਸਵੀਟ ਸਿੰਗਲਾ ਖਜਾਨਚੀ, ਵਿਕਾਸ ਦਾਨੇਵਾਲੀਆ ਅਤੇ ਸੰਜੇ ਸਿੰਗਲਾ ਵਾਈਸ ਪ੍ਰਧਾਨ, ਕਪਿਲ ਦੇਵ ਜੁਆਇੰਟ ਸਕੱਤਰ, ਹਿਮਾਂਸ਼ੂ ਜਿੰਦਲ ਜੁਆਇੰਟ ਖਜ਼ਾਨਚੀ ਅਤੇ ਮੈਡਮ ਕੁਸਮ ਜ਼ਿੰਦਲ ਨੂੰ ਇੰਚਾਰਜ ਮਹਿਲਾ ਵਿੰਗ ਦੀ ਜ਼ਿਮੇਵਾਰੀ ਦਿੱਤੀ ਹੈ। ਉਹ ਪ੍ਰੀਸ਼ਦ ਦੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰੀਸ਼ਦ ਦੇ ਪੰਜ ਸੂਤਰਾਂ ਸਹਿਯੋਗ, ਸੰਸਕਾਰ, ਸੇਵਾ, ਸਮਰਪਣ ਤੇ ਸੰਪਰਕ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਲਈ ਵੱਧ ਚੜ੍ਹ ਕੇ ਸਮਰਪਿਤ ਰਹਿਣਗੇ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਪਰਿਵਾਰ ਵਿੱਚ ਡਾ. ਜਨਕ ਰਾਜ ਸਿੰਗਲਾ, ਸੰਜੀਵ ਕੁਮਾਰ, ਯੁਗੇਸ਼ ਬਾਂਸਲ ਅਤੇ ਟੋਨੀ ਗੋਇਲ ਮੁਢਲੀ ਮੈਂਬਰਸ਼ਿਪ ਲੈ ਕੇ ਸ਼ਾਮਿਲ ਹੋਏ ਹਨ।