ਆਂਗਨਵਾੜੀ ਕੇਂਦਰ ’ਚ ਗੋਦ ਭਰਾਈ ਦਿਵਸ ਮਨਾਇਆ
ਸਮਾਜਿਕ ਸੁਰੱਖਿਆਂ ਅਤੇ ਇਸਤਰੀ
Publish Date: Thu, 15 Jan 2026 05:16 PM (IST)
Updated Date: Thu, 15 Jan 2026 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਮਾਜਿਕ ਸੁਰੱਖਿਆਂ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਦੀ ਆਗਵਾਈ ਹੇਠ ਆਂਗਨਵਾੜੀ ਸੈਂਟਰ ਕੁਲਾਣਾ ਵਿਚ ਗੋਦ ਭਲਾਈ ਦੀ ਰਸਮ ਕੀਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਰਸਮ ਦਾ ਉਦੇਸ਼ ਗਰਭਵਤੀ ਔਰਤਾਂ ਦੀ ਸਿਹਤ, ਪੋਸ਼ਣ ਅਤੇ ਦੇਖਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪੋਸ਼ਣ ਸਮੱਗਰੀ ਫ਼ਲ ਅਤੇ ਤੋਹਫ਼ੇ ਦਿੱਤੇ ਗਏ। ਇਸ ਮੌਕੇ ਆਂਗਨਵਾੜੀ ਵਰਕਰਾਂ ਵੱਲੋਂ ਗਰਭ ਅਵਸਥਾ ਦੌਰਾਨ ਸਹੀ ਖੁਰਾਕ, ਸਮੇਂ-ਸਮੇਂ ’ਤੇ ਟੀਕਾਕਰਨ, ਨਿਯਮਤ ਸਿਹਤ ਜਾਂਚ ਅਤੇ ਸਾਫ਼ ਸੁੱਥਰੇ ਵਾਤਾਵਰਣ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਸਮੇਂ-ਸਮੇਂ ’ਤੇ ਬੱਚਿਆਂ ਦੀ ਸੁਰੱਖਿਆ ਅਤੇ ਪੋਸ਼ਣ ਯੋਜਨਾਵਾਂ ਬਾਰੇ ਅਤੇ ਨਰਸਿੰਘ ਮਾਵਾਂ ਨੂੰ ਆਇਰਨ ਭਰਪੂਰ ਪੋਸ਼ਟਿਕ ਆਹਾਰ ਲੈਣ ਸੰਬਧੀ ਜਾਗਰੂਕ ਕੀਤਾ ਗਿਆ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਆਇਰਨ ਨਾਲ ਭਰਭੂਰ ਖੁਰਾਕ ਜਿਵੇਂ ਹਰੀ ਭਰੀਆਂ ਸਬਜ਼ੀਆਂ, ਦਾਲ ਗੁੜ, ਚੁਕੰਦਰ ਆਦਿ ਖਾਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਿਹਤ ਜਾਂਚ ਵੀ ਕੀਤੀ ਗਈ।