'ਅਦਬੀ ਮੇਲਾ ਲੰਡਨ-26' ਕੁਝ ਕਾਰਨਾਂ ਕਰਕੇ ਮੁਲਤਵੀ
ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ
Publish Date: Sun, 01 Feb 2026 06:09 PM (IST)
Updated Date: Mon, 02 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : ਏਸ਼ੀਅਨ ਲਿਟਰੇਰੀ ਤੇ ਕਲਚਰਲ ਫ਼ੋਰਮ ਯੂਕੇ ਵੱਲੋਂ ਹਰ ਸਾਲ ਜੁਲਾਈ ਵਿੱਚ ਲੰਡਨ (ਸਾਊਥਾਲ) ਵਿਖੇ ਹੋਣ ਵਾਲਾ ਵਿਸ਼ਵ ਪ੍ਰਸਿੱਧ 'ਅਦਬੀ ਮੇਲਾ-2026' ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ਾਇਰ ਸਤਪਾਲ ਭੀਖੀ ਨੇ ਜਾਣਕਾਰੀ ਦਿੱਤੀ ਕਿ ਅਦਬੀ ਮੇਲੇ ਦੇ ਮੁੱਖ ਕਾਮੇ ਸ਼ਾਇਰ ਅਜ਼ੀਮ ਸੇਖਰ, ਸ਼ਾਇਰ ਰਾਜਿੰਦਰਜੀਤ ਤੇ ਅਬੀਰ ਬੁੱਟਰ ਨੇ ਦੱਸਿਆ ਕਿ ਜੁਲਾਈ-26 ਦੇ ਅਦਬੀ ਮੇਲੇ ਦੇ ਪ੍ਰੋਗਰਾਮ ਉਲੀਕ ਲਏ ਗਏ ਸਨ ਪਰ ਟੀਮ ਦੇ ਪਰਿਵਾਰਾਂ 'ਚ ਅਣਸੁਖਾਵੀਆਂ ਘਟਨਾਵਾਂ ਕਰਕੇ ਇਹ ਮੇਲਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਹੈ ਤੇ ਟੀਮ ਵੱਲੋਂ ਆਉਣ ਵਾਲੇ ਸਮੇਂ ’ਚ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੁਨੀਆਂ ਦੇ ਤਮਾਮ ਸਾਹਿਤਕ ਸੱਭਿਆਚਾਰਕ ਲੇਖਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਕਰਕੇ ਹੀ ਹੁਣ ਤੱਕ ਦੇ ਯਾਦਗਾਰੀ ਸਮਾਗਮ ਸੰਭਵ ਹੋ ਸਕੇ ਹਨ। ਨਵੀਂ ਵਿਉਂਤਬੰਦੀ ਨਾਲ ਭਵਿੱਖ ਦੇ ਸਮਾਗਮ ਹਰ ਸਾਲ ਨਿਰੰਤਰ ਹੁੰਦੇ ਰਹਿਣਗੇ।