ਹਾਦਸੇ ’ਚ ਇਕ ਦੀ ਮੌਤ, ਅਣਪਛਾਤੇ ਡਰਾਈਵਰ ’ਤੇ ਕੇਸ
ਹਾਦਸੇ ’ਚ ਹੋਈ ਇੱਕ
Publish Date: Sat, 07 Feb 2026 05:18 PM (IST)
Updated Date: Sun, 08 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੜਕ ਹਾਦਸੇ ’ਚ ਹੋਈ ਇਕ ਵਿਅਕਤੀ ਦੀ ਮੌਤ ਦੇ ਮਾਮਲੇ ‘ਚ ਥਾਣਾ ਸਿਟੀ-1 ਮਾਨਸਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੌਲਦਾਰ ਰਿੰਕੂ ਸਿੰਘ ਨੇ ਦੱਸਿਆ ਕਿ ਮੁਦੱਈ ਪੁਨੀਤ ਵਾਸੀ ਕਚਹਿਰੀ ਰੋਡ ਗਲੀ ਨੰਬਰ-3 ਵਾਰਡ-7, ਮਾਨਸਾ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ 5 ਫ਼ਰਵਰੀ 2026 ਨੂੰ ਰਾਤ ਕਰੀਬ 8.50 ਸ਼ਾਮ ਦਾ ਸਮਾਂ ਹੋਵੇਗਾ ਕਿ ਉਹ ਦਾਣਾ ਮੰਡੀ ਦੇ ਗੇਟ ’ਤੇ ਖੜ੍ਹਾ ਸੀ। ਇਸ ਦੌਰਾਨ ਸਾਹਮਣੇ ਤੋਂ ਉਸਦਾ ਭਰਾ ਪ੍ਰਦੀਪ ਤੇ ਉਸ ਦਾ ਸਾਥੀ ਸ੍ਰੀਪਾਲ ਸੜਕ ’ਤੇ ਲੰਘਣ ਲਈ ਰੋਡ ’ਤੇ ਚੜ੍ਹੇ ਤਾਂ ਕਿਸੇ ਅਣਪਛਾਤੇ ਟਰੱਕ ਡਰਾਈਵਰ ਨੇ ਬੜੀ ਤੇਜ਼ ਤੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਉਸਦੇ ਭਰਾ ਤੇ ਸ੍ਰੀਪਾਲ ਵਿਚ ਮਾਰ ਕੇ ਐਕਸੀਡੈਂਟ ਕਰ ਦਿੱਤਾ। ਉਹ ਐਂਬੂਲੈਂਸ ਰਾਹੀਂ ਮੇਰੇ ਭਰਾ ਤੇ ਸ੍ਰੀਪਾਲ ਨੂੰ ਸਰਕਾਰੀ ਹਸਪਤਾਲ ਮਾਨਸਾ ਦਾਖਲ ਕਰਵਾ ਦਿੱਤਾ, ਜਿੱਥੇ ਡਾਕਟਰ ਨੇ ਦੋਵਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਤੇ ਉਸ ਦਾ ਭਰਾ ਪ੍ਰਦੀਪ ਦੀ ਦੌਰਾਨੇ ਇਲਾਜ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ।