ਸਰਕਾਰ ਨੇ ਕੀਤੀਆਂ ਗਰੰਟੀਆਂ ਪੂਰ੍ਹੀਆਂ : ਆਪ ਆਗੂ ਨਰੇਸ਼ ਬਿਰਲਾ
ਆਮ ਆਦਮੀ ਪਾਰਟੀ
Publish Date: Mon, 09 Mar 2026 06:52 PM (IST)
Updated Date: Tue, 10 Mar 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਾਅਦਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਹਿਲਾ ਦਿਵਸ ਤੇ ਜਰਨਲ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1500-1500 ਰੁਪਏ ਹਰ ਮਹੀਨੇ ਦੇਣ ਦਾ ਜੋ ਐਲਾਨ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨਰੇਸ਼ ਬਿਰਲਾ ਬਲਾਕ ਪ੍ਰਧਾਨ ਸ਼ਹਿਰੀ ਮਾਨਸਾ ਅਤੇ ਇੰਦਰਜੀਤ ਸਿੰਘ ਉੱਭਾ ਕੋਆਰਡੀਨੇਟਰ ਸੈਨਿਕ ਭਲਾਈ ਵਿੰਗ ਮਾਨਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ। ਉਨ੍ਹਾਂ ਨੂੰ ਪੂਰ੍ਹਾ ਕਰ ਦਿੱਤਾ ਹੈ। ਇਹ ਵਾਅਦੇ ਪੂਰ੍ਹੇ ਹੋਣ ਨਾਲ ਆਪ ਪਾਰਟੀ ਦੀ ਸਾਖ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਹੋਰ ਵੀ ਆਪਣੇ ਰਹਿੰਦੇ ਸਮੇਂ ’ਚ ਵਿਕਾਸ ਦੇ ਕੰਮ ਕੀਤੇ ਜਾਣਗੇ।