12 ਨੂੰ ਦਵਿੰਦਰ ਸਤਿਆਰਥੀ ਜੀਵਨ ਤੇ ਰਚਨਾ ਵਿਸ਼ੇ ’ਤੇ ਗੋਸ਼ਟੀ
ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਾਤਾ
Publish Date: Tue, 10 Feb 2026 07:53 PM (IST)
Updated Date: Tue, 10 Feb 2026 07:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਦਵਿੰਦਰ ਸਤਿਆਰਥੀ ਜੀਵਨ ਅਤੇ ਰਚਨਾ ਵਿਸ਼ੇ ਤੇ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਵਿਚ ਪ੍ਰਸਿੱਧ ਵਿਦਵਾਨ ਬੁਲਾਰੇ ਸ਼ਿਰਕਤ ਕਰ ਰਹੇ ਹਨ। ਕਾਲਜ ਪ੍ਰਿੰਸੀਪਲ ਡਾ਼ ਬਰਿੰਦਰ ਕੌਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਕਾਲਜ ਦੇ ਸਹਿਯੋਗ ਨਾਲ ਸਾਹਿਤ ਅਕਾਦਮੀ ਵੱਲੋਂ 'ਦਵਿੰਦਰ ਸਤਿਆਰਥੀ ਦੇ ਜੀਵਨ ਤੇ ਰਚਨਾ' ਵਿਸ਼ੇ ਨਾਲ ਸਬੰਧਿਤ 12 ਫ਼ਰਵਰੀ ਨੂੰ ਗੋਸ਼ਟੀ ਕਰਵਾਈ ਜਾ ਰਹੀ ਹੈ। ਸੰਗੋਸ਼ਟੀ ਦੇ ਪਹਿਲੇ ਸੈਸ਼ਨ ਵਿੱਚ ਸਵਾਗਤੀ ਸ਼ਬਦ ਸੰਦੀਪ ਕੌਰ ਸਹਾਇਕ ਸੰਪਾਦਕ ਸਾਹਿਤ ਅਕਾਦਮੀ ਵੱਲੋਂ ਪੇਸ਼ ਕੀਤੇ ਜਾਣਗੇ। ਕੁੰਜੀਵਤ ਭਾਸ਼ਣ ਉੱਘੇ ਵਿਦਵਾਨ ਅਤੇ ਆਲੋਚਕ ਜਸਵਿੰਦਰ ਸਿੰਘ ਵੱਲੋਂ ਦਿੱਤਾ ਜਾਵੇਗਾ। ਇਸ ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦੇ ਕਨਵੀਨਰ ਰਵੇਲ ਸਿੰਘ ਵੱਲੋਂ ਕੀਤੀ ਜਾਵੇਗੀ। ਦੁਪਹਿਰ ਦੇ ਸੈਸ਼ਨ ਵਿੱਚ ਬੂਟਾ ਸਿੰਘ ਚੌਹਾਨ, ਗੁਰਸੇਵਕ ਸਿੰਘ ਲੰਬੀ, ਭੁਪਿੰਦਰ ਸਿੰਘ ਬੇਦੀ ਅਤੇ ਬੱਲਮ ਲੀਂਬਾ ਵੱਲੋਂ ਖੋਜ ਪਰਚੇ ਪੜ੍ਹੇ ਜਾਣਗੇ। ਦੂਸਰੇ ਸੈਸ਼ਨ ਦੀ ਆਰੰਭਤਾ ਸਤੀਸ਼ ਕੁਮਾਰ ਵਰਮਾ ਦੇ ਪ੍ਰਧਾਨਗੀ ਭਾਸ਼ਣ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਮੁੱਖ ਵਿਦਵਾਨਾਂ ਵਿੱਚ ਸ਼ਾਮਿਲ ਡਾ.ਧਨਵੰਤ ਕੌਰ, ਜਸਪਾਲ ਮਾਨਖੇੜਾ ਅਤੇ ਗਗਨ ਸੰਧੂ ਵੱਲੋਂ ਖੋਜ ਪਰਚੇ ਪੜ੍ਹੇ ਜਾਣਗੇ।