ਬਿਨਾਂ ਰੈਪ ਤੋਂ ਬਣਾਈ ਗਈ ਗਲੀ ਦੇ ਰਹੀ ਹਾਦਸਿਆਂ ਨੂੰ ਸੱਦਾ
ਕਸਬਾ ਝੁਨੀਰ ਦੇ ਸਿਰਸਾ ਮਾਨਸਾ ਮੇਨ ਸੜਕ ਤੋਂ
Publish Date: Wed, 18 Mar 2026 06:05 PM (IST)
Updated Date: Thu, 19 Mar 2026 04:07 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਦੇ ਸਿਰਸਾ ਮਾਨਸਾ ਮੁੱਖ ਸੜਕ ਤੋਂ ਲੰਘਦੀ ਸੜਕ ਦੇ ਨੇੜੇ ਜੋ ਗਲੀ ਬਣਾਈ ਗਈ ਹੈ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੇ ਗਲੀ ਬਣਾ ਕੇ ਤਾਂ ਦੇ ਦਿੱਤੀ ਹੈ, ਪਰ ਉਸਦਾ ਰੈਂਪ ਨਹੀਂ ਬਣਾਇਆ। ਇਸ ਕਾਰਨ ਆਉਂਦੇ-ਜਾਂਦੇ ਰਾਹਗੀਰਾਂ ਨੂੰ ਉਤਰਨਾ ਵੀ ਔਖਾ ਹੈ। ਬਾਈਕ ਚਲਾਉਣਾ ਤਾਂ ਹੋਰ ਵੀ ਔਖਾ ਅਤੇ ਉਹ ਬੰਦ ਹੋ ਜਾਂਦਾ ਹੈ। ਪੈਦਲ ਯਾਤਰੀਆਂ ਵਾਸਤੇ ਵੀ ਸੜਕ ਬਿਲਕੁਲ ਬੰਦ ਹੋ ਚੁੱਕੀ ਹੈ। ਇਸ ਗਲੀ ’ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਪੰਚਾਇਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਮ ਲੋਕਾਂ ਦੀ ਮੰਗ ਹੈ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕੀਤੀ ਗਈ ਹੈ। ਇਨ੍ਹਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਸ ਗਲੀ ’ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਚੁੱਕਿਆ। ਉਸ ਦਾ ਨਜਾਇਜ਼ ਕਬਜ਼ਾ ਹਟਾ ਕੇ ਗਲੀ ਨੂੰ ਚੱਲਦਾ ਕੀਤਾ ਜਾਵੇ ਕਿਉਂਕਿ ਤਲਵੰਡੀ ਸਾਬੋ ਮੁੱਖ ਸੜਕ ’ਤੇ ਹਰ ਸਮੇਂ ਟ੍ਰੈਫ਼ਿਕ ਰਹਿੰਦੀ ਹੈ, ਜਿਸ ਕਾਰਨ ਇਨ੍ਹਾਂ ਗਲੀਆਂ ਰਾਹੀਂ ਹੀ ਰਾਹਗੀਰ ਆਉਂਦੇ ਜਾਂਦੇ ਹਨ, ਪਰ ਇਸ ਗਲੀ ਤੇ ਨਜਾਇਜ਼ ਕਬਜ਼ੇ ਕਾਰਨ ਹਮੇਸ਼ਾ ਗੱਡੀਆਂ ਕਾਰਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਇਹ ਸੜਕ ਅੱਗੇ ਸਭ ਤਹਿਸੀਲ ਅਤੇ ਤਲਵੰਡੀ ਸਾਬੋ ਬਠਿੰਡਾ ਸ਼ਹਿਰ ਨੂੰ ਜੋੜਦੀ ਹੈ ਇਸ ਸੜਕ ਤੇ ਹਮੇਸ਼ਾ ਵੱਡੀਆਂ ਕਾਰਾਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਆਮ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਟ੍ਰੈਫ਼ਿਕ ਵਿਭਾਗ ਨੂੰ ਅਪੀਲ ਹੈ ਕਿ ਇੰਨ੍ਹਾਂ ਗੱਡੀਆਂ ਕਾਰਾਂ ਦਾ ਚਲਾਨ ਕੱਟਿਆ ਜਾਵੇ ਤੇ ਰਸਤੇ ਨੂੰ ਖੁੱਲ੍ਹਾ ਕੀਤਾ ਜਾਵੇ।