ਮਾਤਾ ਸੁੰਦਰੀ ਕਾਲਜ ’ਚ ਡਾ. ਪਰਮਜੀਤ ਸਿੰਘ ਸਨਮਾਨਿਤ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ
Publish Date: Wed, 25 Mar 2026 06:39 PM (IST)
Updated Date: Thu, 26 Mar 2026 04:05 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਧਰਮ ਅਧਿਐਨ ਵਿਭਾਗ ਵੱਲੋਂ ਵਰਤਮਾਨ ਸਮੇਂ ਦੇ ਪ੍ਰਮੁੱਖ ਸਿੱਖ ਵਿਦਵਾਨਾਂ ’ਚ ਅਹਿਮ ਸਥਾਨ ਰੱਖਦੇ ਡਾ. ਪਰਮਜੀਤ ਸਿੰਘ ਮਾਨਸਾ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਧਰਮ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਵਤਾਰ ਸਿੰਘ ਵੱਲੋਂ ਡਾਕਟਰ ਪਰਮਜੀਤ ਸਿੰਘ ਮਾਨਸਾ ਦੇ ਜੀਵਨ ਅਤੇ ਖੋਜ ਭਰਪੂਰ ਕਿਤਾਬਾਂ ਬਾਰੇ ਵਿਦਿਆਰਥਣਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ਼ ਬਰਿੰਦਰ ਕੌਰ ਦੀ ਵੱਲੋਂ ਡਾ. ਪਰਮਜੀਤ ਸਿੰਘ ਮਾਨਸਾ ਜੀ ਨੂੰ ਜੀ ਆਇਆਂ ਕਿਹਾ ਗਿਆ। ਡਾ. ਪਰਮਜੀਤ ਸਿੰਘ ਮਾਨਸਾ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਸਿੰਘ ਸਭਾ ਲਹਿਰ ਅਤੇ ਆਪਣੇ ਜਿੰਦਗੀ ਦੇ ਨਿੱਜੀ ਤਜਰਬਿਆਂ ਵਿੱਚੋਂ ਕਾਲਜ ਵਿਦਿਆਰਥਣਾਂ ਨਾਲ ਸਾਂਝ ਪਾਈ। ਆਪਣੇ ਭਾਸ਼ਣ ਦੌਰਾਨ ਡਾ. ਪਰਮਜੀਤ ਸਿੰਘ ਮਾਨਸਾ ਜੀ ਨੇ ਵਿਦਿਆਰਥਣਾਂ ਨਾਲ ਵਿੱਚ ਵਿਚਾਰ ਸਾਂਝੇ ਕੀਤੇ ਕਿ ਆਪਣੇ ਘਰਾਂ ਦੇ ਵਿੱਚ ਛੋਟੀ ਜਿਹੀ ਲਾਈਬ੍ਰੇਰੀ ਤਿਆਰ ਕਰੋ ਤਾਂ ਕਿ ਵਿਆਹ ਸਮੇਂ ਇਹ ਕਿਤਾਬਾਂ ਤੁਹਾਨੂੰ ਦਾਜ ਵਿੱਚ ਦਿੱਤੀਆਂ ਜਾ ਸਕਣ। ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਡਾਕਟਰ ਪਰਮਜੀਤ ਸਿੰਘ ਮਾਨਸਾ ਵੱਲੋਂ ਕਾਲਜ ਵਿਦਿਆਰਥਣਾਂ ਨੂੰ ਧਰਮ ਰਾਹੀਂ ਜੀਵਨ ਜਾਚ ਸਿੱਖਣ ਲਈ ਪ੍ਰੇਰਿਤ ਕੀਤਾ। ਸਮਾਪਤੀ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਰਿੰਦਰ ਕੌਰ ਵੱਲੋਂ ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਸਨਮਾਨ ਕੀਤਾ ਗਿਆ। ਇਸ ਵਿਸ਼ੇਸ਼ ਲੈਕਚਰ ਵਿੱਚ ਕਾਲਜ ਪ੍ਰਿੰਸੀਪਲ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਬੱਲਮ ਲੀਂਬਾ ਅਸਿਸਟੈਂਟ ਪ੍ਰੋਫੈਸਰ ਅਵਤਾਰ ਸਿੰਘ ਅਤੇ ਧਰਮ ਅਧਿਅਨ ਵਿਭਾਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।