ਦੋ ਮਹੀਨੇ ਪਹਿਲਾਂ ਬਣੀ ਆਰਸੀਸੀ ਸੜਕ ਟੁੱਟੀ
ਮਾਨਸਾ ਵਿਖੇ ਲੱਖਾਂ ਰੁਪਏ ਦੀ ਲਾਗਤ
Publish Date: Mon, 30 Mar 2026 06:44 PM (IST)
Updated Date: Tue, 31 Mar 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਕਚਹਿਰੀ ਰੋਡ ਤੇ ਆਰਸੀਸੀ ਸੜਕ ਦੋ ਮਹੀਨੇ ’ਚ ਹੀ ਟੁੱਟ ਕੇ ਬਿਖਰ ਚੁੱਕੀ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਸੜਕ ’ਤੇ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਨ ਤੇ ਸਬੰਧਿਤ ਠੇਕੇਦਾਰ ਤੇ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੁਭਾਸ਼ ਚੰਦ, ਸਤੀਸ਼ ਮਹਿਤਾ ਤੇ ਕੌਂਸਲਰ ਕੁਲਵਿੰਦਰ ਕੌਰ ਨੇ ਕਿਹਾ ਕਿ ਮਾਨਸਾ ਦੇ ਵੀਆਈਪੀ ਕਚਹਿਰੀ ਰੋਡ ’ਤੇ ਦੋ ਮਹੀਨੇ ਪਹਿਲਾਂ ਬਣੀ ਆਰਸੀਸੀ ਸੜਕ ਟੁੱਟ ਕੇ ਬਿਖਰ ਚੁੱਕੀ ਹੈ। ਸੜਕ ਵਿੱਚ ਥਾਂ-ਥਾਂ ’ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਸੜਕ ’ਚ ਇਸਤੇਮਾਲ ਕੀਤੇ ਗਏ ਮਟੀਰੀਅਲ ਨੂੰ ਲੈ ਕੇ ਤੁਰੰਤ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ, ਜਿਸ ਕਾਰਨ ਸਾਫ਼ ਪਤਾ ਲੱਗ ਰਿਹਾ ਹੈ ਕਿ ਇਸ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਸੜਕ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕਰਨ ਵਾਲੇ ਠੇਕੇਦਾਰ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਦੀ ਜਾਂਚ ਕਰਕੇ ਜਿਨ੍ਹਾਂ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਇਹ ਸੜਕ ਬਣੀ ਹੈ, ਸਬੰਧਿਤ ਅਧਿਕਾਰੀਆਂ ’ਤੇ ਵੀ ਕਾਰਵਾਈ ਕੀਤੀ ਜਾਵੇ। ਉਧਰ ਇਸ ਮਾਮਲੇ ਦੇ ’ਚ ਨਗਰ ਕੌਂਸਲ ਦੇ ਈਓ ਕੁਲਦੀਪ ਸਿੰਘ ਨੇ ਕਿਹਾ ਕਿ ਸੜਕ ਟੁੱਟਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਸਬੰਧੀ ਉਨ੍ਹਾਂ ਨੇ ਠੇਕੇਦਾਰ ਨੂੰ ਵੀ ਸਖਤ ਆਦੇਸ਼ ਕਰ ਦਿੱਤੇ ਹਨ ਕਿ ਸੜਕ ਦੀ ਤੁਰੰਤ ਰਿਪੇਅਰ ਕੀਤੀ ਜਾਵੇ। ਠੇਕੇਦਾਰ ਦੀ ਪੇਮੈਂਟ ਵੀ ਰੋਕ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵੀ ਇਸ ਠੇਕੇਦਾਰ ਵੱਲੋਂ ਸੜਕ ਬਣਾਈ ਜਾ ਰਹੀ ਹੈ, ਜਿਸ ਦਾ ਨਿਰਮਾਣ ਕਰਨ ਤੋਂ ਬਾਅਦ ਤੁਰੰਤ ਸੜਕ ਦੀ ਰਿਪੇਅਰ ਕਾਰਵਾਈ ਜਾਵੇਗੀ।