- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੀ ਕੈਨਾਲ ਵਾਟਰ ਯੂਜਰ ਐਸੋਸੀਏਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅੱਜ ਦੀ ਕੈਨਾਲ ਵਾਟਰ ਯੂਜਰ ਐਸੋਸੀਏਸ਼ਨ ਨੰਬਰ. 517 ਦੀ ਮੀਟਿੰਗ ਭੀਖੀ ਰਜਵਾਹਾ ਦੇ ਮੋਘਾ ਨੰਬਰ. 75950/ਐਲ ਸਬੰਧੀ ਪਿੰਡ ਫਫੜੇ ਭਾਈਕੇ ਵਿਖੇ ਪ੍ਰਧਾਨ ਜਸਵੀਰ ਸਿੰਘ ਫਫੜੇ ਭਾਈਕੇ ਦੀ ਅਗਵਾਈ ਹੇਠ ਕੀਤੀ ਗਈ। ਕਮੇਟੀ ਖ਼ਜ਼ਾਨਚੀ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪੰਜ ਪਿੰਡਾਂ ਦੀਆਂ ਕਮੇਟੀਆਂ ਹਾਜ਼ਰ ਸਨ। ਇਨ੍ਹਾਂ ਦੀ ਜ਼ਮੀਨ ਮੋਘੇ ਤੇ ਪੈਂਦੀ ਹੈ, ਜੋ ਲਗਾਤਾਰ ਮਈ 2023 ਤੋਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਭੂਮੀ ਰੱਖਿਆ ਵਿਭਾਗ ਤੋਂ ਪਾਈਪ ਲਾਇਨ ਪਾਉਣ ਦੀ ਮੰਗ ਕਰਦੇ ਆ ਰਹੇ ਹਨ, ਜੋ ਹੁਣ ਤੱਕ ਇਸ ਸਬੰਧੀ ਪਹਿਲੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਚਿੱਠੀਆਂ ਤੇ ਹੁਣ ਮੌਕੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਰਾਹੀਂ ਸਿਫਾਰਿਸ਼ੀ ਅਰਜ਼ੀਆਂ ਦੇ ਚੁੱਕੇ ਹਾਂ। ਹੁਣ ਜਦ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਕੋਲ ਦਫ਼ਤਰ ਜਾਂਦੇ ਹਾਂ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੋਘੇ ਨਾਲ ਸਬੰਧਤ ਫ਼ਾਇਲ ਸਮੇਤ ਨਕਸ਼ੇ ਸਬੰਧਿਤ ਅਧਿਕਾਰੀਆਂ ਨੂੰ ਉਪਰ ਭੇਜ ਦਿੱਤੇ ਹਨ। ਹੁਣ ਫ਼ਾਇਲ ਅਡਵਾਈਜ਼ਰੀ ਕਮੇਟੀ ਕੋਲੋਂ ਪਾਸ ਹੋ ਚੁੱਕੀ ਹੈ, ਜੋ ਮੁੱਖ ਭੂਮੀ ਪਾਲ ਚੰਡੀਗੜ੍ਹ ਦੇ ਦਫ਼ਤਰ ਵਿੱਚ ਹੈ ਜਿੱਥੋਂ ਸੈਕਸਨ ਲੈਟਰ ਮਿਲਣਾ ਬਾਕੀ ਹੈ। ਜਦ ਇਸ ਸਬੰਧੀ ਮੁੱਖ ਭੂਮੀ ਪਾਲ ਚੰਡੀਗੜ੍ਹ ਦੇ ਦਫ਼ਤਰ ਜਾ ਇਸ ਸਬੰਧੀ ਪਤਾ ਕੀਤਾ ਤਾਂ ਉਨ੍ਹਾਂ ਫ਼ੰਡਾਂ ਦੀ ਘਾਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ ਆਪ ਦੇ ਮੋਘੇ ਸਬੰਧੀ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪੰਜ ਪਿੰਡਾਂ ਦੇ ਕਿਸਾਨਾਂ ਦੀਆਂ ਕਮੇਟੀਆਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਜੋ ਪੰਜਾਬ ਸਰਕਾਰ ਨੇ ਹਰ ਇੱਕ ਖੇਤ ਤੱਕ ਨਹਿਰੀ ਪਾਣੀ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਉਸ ਤਹਿਤ ਇਸ ਮੋਘੇ ਦੇ ਕਿਸਾਨਾਂ ਨੂੰ ਜੋ 65 ਸਾਲਾਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਜੋ ਅਜੇ ਤੱਕ ਨਸੀਬ ਨਹੀਂ ਹੋਇਆ। ਅੱਜ ਦੀ ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਪਿੰਡਾਂ ਨਾਲ ਸਬੰਧਤ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਆਉਣ ਵਾਲੇ ਬਜਟ ਸੈਸ਼ਨ ਵਿਚ ਇਸ ਮੋਘੇ ਸਬੰਧੀ ਸਪੈਸ਼ਲ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਜਾਵੇ ਤਾਂ ਜੋ ਪੰਜੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ। ਮੀਟਿੰਗ ਵਿੱਚ ਕਮੇਟੀ ਸਕੱਤਰ ਗੁਰਨਾਮ ਸਿੰਘ ਬੋੜਾਵਾਲ ਤੇ ਜਤਿੰਦਰ ਸਿੰਘ ਬੱਬੂ ਅਤੇ ਕਮੇਟੀ ਮੈਂਬਰ ਬਿੱਲੂ ਸਿੰਘ ਗੁਰਨੇ ਖੁਰਦ, ਜਗਜੀਵਨ ਸਿੰਘ ਹਸਨਪੁਰ, ਸਮੇਤ ਕਮੇਟੀ ਗੁਰਨੇ ਕਲਾਂ ਦੇ ਜਸਰਾਮ ਸਿੰਘ, ਗੁਰਦਰਸ਼ਨ ਸਿੰਘ, ਤੇਜ਼ ਸਿੰਘ, ਬਾਬੂ ਸਿੰਘ, ਬਹਾਦਰ ਸਿੰਘ, ਹਸਨਪੁਰ ਦੇ ਪ੍ਰਧਾਨ ਜਗਜੀਵਨ ਸਿੰਘ, ਬੋੜਾਵਾਲ ਕਮੇਟੀ ਦੇ ਰਾਮ ਸਿੰਘ ਹਾਕਮ ਸਿੰਘ ਫਫੜੇ ਭਾਈਕੇ ਕਮੇਟੀ ਦੇ ਚਮਕੌਰ ਸਿੰਘ ਗੁਰਸੇਵਕ ਸਿੰਘ ਸੁਖਵਿੰਦਰ ਸਿੰਘ ਹਰਵਿੰਦਰ ਸਿੰਘ ਟਿਵਾਣਾ ਹਸਨਪੁਰ ਦੇ ਪਵਨ ਸਿੰਘ ਆਦਿ ਆਗੂ ਹਾਜ਼ਰ ਸਨ।