ਫ਼ਲਾਇੰਗ ਸਕੂਲ ’ਚ ਪ੍ਰੋਗਰਾਮ ਦੌਰਾਨ ਮਾਤਾਵਾਂ ਤੇ ਬੱਚਿਆਂ ਨੇ ਲਿਆ ਹਿੱਸਾ
ਫਲਾਇੰਗ ਬਰਡਜ ਸਕੂਲ ਵਿੱਚ ਮੰਮੀ-ਬੱਚਾ
Publish Date: Thu, 19 Mar 2026 04:31 PM (IST)
Updated Date: Thu, 19 Mar 2026 04:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਵਿੱਚ ਮੰਮੀ-ਬੱਚਾ ਸ਼ੋਅ ਕਰਵਾਇਆ ਗਿਆ। ਇਸ ਵਿਸ਼ੇਸ ਪ੍ਰੋਗਰਾਮ ਵਿੱਚ ਮਾਤਾਵਾਂ ਤੇ ਬੱਚਿਆਂ ਨੇ ਬੜੇ ਚਾਅ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਮਨੋਰੰਜਕ ਖ਼ੇਡਾਂ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ਰੂਆਤ ਖੇਡਾਂ ਤੇ ਸਰਗਰਮੀਆਂ ਨਾਲ ਹ਼ੋਈ, ਇਸ ਵਿੱਚ ਬੱਚਿਆਂ ਦੀਆਂ ਜੋੜੀਆਂ ਨੇ ਇਕੱਠੇ ਖ਼ੇਡਾਂ ਖੇਡ ਕੇ ਖੂਬ ਰੌਣਕ ਬਣਾਈ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਤੇ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ। ਪ੍ਰੋਗਰਾਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਝਿਲਮਿਲ ਬਾਠਲਾ ਵੱਲੋਂ ਬੱਚਿਆਂ ਲਈ ਇਕ ਸਿੱਖਿਆਦਾਇਕ ਕਹਾਣੀ ਨਾਟਕ ਦੌਰਾਨ ਰੂਪ ਵਿੱਚ ਪੇਸ਼ ਕੀਤੀ ਗਈ। ਇਸ ਨਾਟਕ ਰਾਹੀਂ ਮਾਪਿਆਂ ਨੂੰ ਸਮਝਾਇਆ ਗਿਆ ਕਿ ਅਧਿਆਪਕ ਕਿਸ ਮਨੋਰੰਜਕ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦ਼ੇ ਹਨ, ਜਿਸ ਨਾਲ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਵਿੱਚ ਵਾਧਾ ਹ਼ੰਦਾ ਹੈ ਤ਼ੇ ਬੱਚਿਆਂ ਦੇ ਵਾਧੇ ਤੇ ਵਿਕਾਸ ਲਈ ਮਾਪਿਆਂ ਨਾਲ ਗੱਲਾ ਸਾਂਝੀਆਂ ਕੀਤੀਆਂ। ਇਸ ਮੌਕੇ ਸਕੂਲ ਪ੍ਬੰਧਕਾਂ ਵੱਲੋਂ ਸਾਰ਼ੇ ਵਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਤ਼ੇ ਇਸ ਤਰ੍ਹਾਂ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਵੀ ਚਾਨਣ ਪਾਇਆ ਗਿਆ। ਪ੍ਰੋਗਰਾਮ ਮਾਪਿਆਂ ਤੇ ਬੱਚਿਆਂ ਲਈ ਯਾਦਗਾਰ ਸਾਬਤ ਹ਼ੋਇਆ।