ਸਿਹਤ ਬੀਮਾ ਕਾਰਡ ਬਣਾਉਣ ਲਈ ਅਹੁਦੇਦਾਰਾਂ ਵੱਲੋਂ ਵਿਚਾਰਾਂ
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ
Publish Date: Wed, 07 Jan 2026 06:29 PM (IST)
Updated Date: Thu, 08 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਯੂਥ ਕੋਆਰਡੀਨੇਟਰਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਰੈਸਟ ਹਾਊਸ ਮਾਨਸਾ ਵਿਖੇ ਹਲਕਾ ਸਰਦੂਲਗੜ੍ਹ ਦੇ ਯੂਥ ਕੁਆਡੀਨੇਟਰ ਸੁਖਵਿੰਦਰ ਸਿੰਘ ਖੋਖਰ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਜੋ ਸਿਹਤ ਬੀਮਾ ਯੋਜਨਾ ਚਾਲੂ ਕੀਤੀ ਜਾਣੀ ਹੈ। ਉਸ ਦੇ ਸਬੰਧ ਵਿੱਚ ਆਉਣ ਵਾਲੀ 15 ਜਨਵਰੀ ਨੂੰ ਪਿੰਡਾਂ ਵਿੱਚ ਹਰ ਇੱਕ ਪਰਿਵਾਰ ਦੇ 10 ਲੱਖ ਰੁਪਏ ਦੇ ਬੀਮਾ ਯੋਜਨਾ ਕਾਰਡ ਬਣਾਏ ਜਾਣਗੇ, ਜਿਸ ਵਿੱਚ ਹਰ ਇੱਕ ਪਰਿਵਾਰ ਦੇ 10 ਲੱਖ ਰੁਪਏ ਤੱਕ ਆਪਣਾ ਇਲਾਜ ਪੰਜਾਬ ਦੇ ਕਰੀਬ 500 ਹਸਪਤਾਲਾਂ ਦੇ ਵਿੱਚ ਮੁਫ਼ਤ ਕਰਵਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇੱਕ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪਾਰਟੀ ਦੇ ਜ਼ਿੰਮੇਵਾਰ ਵਿਅਕਤੀ ਜਾਂ ਅਹੁਦੇਦਾਰ ਨੂੰ ਇਕ ਮਸ਼ੀਨ ਦਿੱਤੀ ਜਾਵੇਗੀ। ਉਹ ਵਿਅਕਤੀ ਸਾਰੇ ਪਿੰਡ ਦੇ ਪਰਿਵਾਰਾਂ ਦੀ ਸਲਿੱਪ ਬਣਾ ਕੇ ਦੇਵੇਗਾ। ਇਹ ਸਲਿੱਪ ਪਰਿਵਾਰ ਦੇ ਮੈਂਬਰ ਸੰਬੰਧਤ ਡਿਸਪੈਂਸਰੀ ਵਿਚ ਲੈ ਕੇ ਜਾਣਗੇ, ਜਿਥੇ ਉਨ੍ਹਾਂ ਦੀ ਰਜਿਸਟ੍ਰੇਸਨ ਹੋਵੇਗੀ ਅਤੇ ਰਜਿਸਟ੍ਰੇਸਨ ਬਾਅਦ 15 ਦਿਨਾਂ ਦੇ ਅੰਦਰ ਕਾਰਡ ਬਣ ਕੇ ਪਿੰਡ ਦੇ ਯੂਥ ਕੋਆਡੀਨੇਟਰ ਕੋਲ ਪਹੁੰਚ ਕੇ ਸਾਰਿਆਂ ਨੂੰ ਵੰਡ ਦਿਤੇ ਜਾਣਗੇ। ਇਸ ਮੌਕੇ ਹਲਕਾ ਸੰਗਠਨ ਸਰਦੂਲਗੜ੍ਹ ਦੇ ਇੰਚਾਰਜ ਹਰਦੇਵ ਸਿੰਘ ਉਲਕ, ਹਲਕਾ ਸਰਦੂਲਗੜ੍ਹ ਦੇ ਮੀਡੀਆ ਇੰਚਾਰਜ ਗੁਰਮੇਲ ਸਿੰਘ ਭੰਮਾ ਨੇ ਵੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਸਿਹਤ ਦੇ ਇਲਾਜ ਲਈ ਚਲਾਈ ਗਈ 10 ਲੱਖ ਦੇ ਇਲਾਜ ਦੀ ਇਹ ਬੀਮਾ ਯੋਜਨਾ ਨੂੰ ਘਰ ਘਰ ਤਕ ਪਹੁੰਚਾਉਣ ਲਈ ਹਲਕਾ ਸਰਦੂਲਗੜ੍ਹ ਦੇ ਅਹੁਦੇਦਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਮਨਦੀਪ ਸਿੰਘ ਬਲਾਕ ਪ੍ਰਧਾਨ ਨੰਗਲ ਕਲਾਂ, ਬਿੰਦਰ ਸਿੰਘ ਮਾਖਾ ਅੰਗਰੇਜ ਸਿੰਘ ਮਾਨਖੇੜਾ ਗੁਰਜੰਟ ਸਿੰਘ, ਕਮਲਜੀਤ ਸਿੰਘ ਜਵਾਹਰਕੇ, ਕੁਲਵੰਤ ਸਿੰਘ ਸੰਘਾ ਜਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵਿੰਦਰ ਸਿੰਘ ਬਾਬਾ ਭੰਮੇ ਕਲਾਂ, ਗੁਰਵਿੰਦਰ ਸਿੰਘ ਸਰਪੰਚ ਭੰਮੇ ਕਲਾਂ, ਸੁਖਦੇਵ ਸਿੰਘ ਆਹਲੂਪੁਰ, ਸੁਰਜੀਤ ਸਿੰਘ ਮਾਖਾ ਡਰੈਕਟਰ ਕੋਆਪ੍ਰੇਟਿਵ ਬੈਂਕ ਮਾਨਸਾ ਹਾਜ਼ਰ ਸਨ।