ਗਿਆਨ ਸਾਗਰ ਸਕੂਲ ’ਚ ਵਿਸ਼ਾਲ ਖੂਨਦਾਨ ਕੈਂਪ
ਨਵੇਂ ਸਾਲ ਦੇ ਸੁਭ ਮੌਕੇ ਉੱਤੇ ਬਰੇਟਾ ਇਲਾਕੇ ਦੀ
Publish Date: Sat, 10 Jan 2026 05:34 PM (IST)
Updated Date: Sun, 11 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਵੇਂ ਸਾਲ ਦੇ ਸ਼ੁਭ ਮੌਕੇ ਬਰੇਟਾ ਇਲਾਕੇ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਗਿਆਨ ਸਾਗਰ ਸਕੂਲ ਕਾਹਨਗੜ੍ਹ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਸਿਵਲ ਹਸਪਤਾਲ ਮਾਨਸਾ ਦੀ ਟੀਮ ਵੱਲੋਂ ਡਾਕਟਰ ਸਤਵਿਕ, ਮੈਡਮ ਸੁਨੈਨਾ ਅਤੇ ਅਮਨ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਵਿੱਚ 49 ਯੂਨਿਟ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੈਂਪ ਵਿੱਚ ਨੌਜਵਾਨਾ ਦੇ ਨਾਲ ਨਾਲ ਔਰਤਾਂ ਨੇ ਵੀ ਬਹੁਤ ਵੱਧ ਚੜ੍ਹ ਕੇ ਖੂਨਦਾਨ ਕੀਤਾ। ਇਸ ਮੌਕੇ ਟੀਮ ਆਸਰਾ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਰਾਮਪਾਲ ਸਿੰਘ ਸੇਖੋਂ ਚੇਅਰਮੈਨ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ, ਭਾਰਤ ਦੀਪ ਸਿੰਘ ਪ੍ਰਿੰਸੀਪਲ ਗਿਆਨ ਸਾਗਰ ਸਕੂਲ ਕਾਹਨਗੜ੍ਹ, ਦਿਲਬਾਗ ਸਿੰਘ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨ ਥੈਲੇਸੀਮੀਆਂ ਪੀੜ੍ਹਤ ਬੱਚਿਆਂ, ਸੜਕੀ ਹਾਦਸਿਆਂ, ਕੈਂਸਰ ਮਰੀਜ਼ਾਂ, ਜਣੇਪਾ ਕੇਸਾਂ ਦੇ ਕੰਮ ਆਵੇਗਾ। ਇਸ ਮੌਕੇ ਇਲਾਕੇ ਦੇ ਪਹੁੰਚੇ ਮੋਹਤਵਾਰਾਂ ਵੱਲੋਂ ਟੀਮ ਆਸਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਸਾਡੇ ਇਲਾਕੇ ਦੀ ਸਮਾਜਿਕ ਸੰਸਥਾ ਹੈ, ਜਿਹੜੀ ਕਿ ਹਰ ਵੇਲੇ ਲੋੜਵੰਦਾਂ ਦੇ ਭਲੇ ਦੇ ਕੰਮ ਕਰਦੀ ਰਹਿੰਦੀ ਹੈ। ਇਸ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ। ਅਸੀਂ ਆਪਣੇ ਵੱਲੋਂ ਹਰ ਸਮੇਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ। ਇਸ ਮੌਕੇ ਪਿੰਡ ਇਲਾਕੇ ਅਤੇ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।