ਮਾਨਸਾ ਤੋਂ ਹਰਿਦੁਆਰ ਲਈ ਸ਼ਿਵ ਭਗਤਾਂ ਦਾ ਜਥਾ ਰਵਾਨਾ
ਸਥਾਨਕ ਸਿਵ ਤ੍ਰਿਵੈਣੀ ਮੰਦਰ ਕੋਲੋਂ ਸਿਵ ਤ੍ਰਿਵੈਣੀ
Publish Date: Wed, 11 Feb 2026 07:26 PM (IST)
Updated Date: Thu, 12 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਿਵ ਤ੍ਰਿਵੈਣੀ ਮੰਦਰ ਕੋਲੋਂ ਸ਼ਿਵ ਤ੍ਰਿਵੈਣੀ ਕਾਂਵੜ ਸੰਘ ਮਾਨਸਾ ਵੱਲੋਂ 30 ਸ਼ਿਵ ਭਗਤਾਂ ਦਾ ਜੱਥਾ ਮਾਨਸਾ ਤੋਂ ਹਰਿਦੁਆਰ ਗੰਗਾ ਜਲ ਲੈਣ ਲਈ ਸੰਘ ਦੇ ਪ੍ਰਧਾਨ ਭੂਸ਼ਨ ਗਰਗ, ਸੰਜੀਵ ਮਿੱਤਲ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਨਾਰੀਅਲ ਦੀ ਰਸਮ ਮੰਦਰ ਦੇ ਪ੍ਰਧਾਨ ਰਵੀ ਮਾਖਾ ਤੇ ਝੰਡੀ ਦੇਣ ਦੀ ਰਸਮ ਅਗਰਵਾਲ ਸਭਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ ਨੇ ਅਦਾ ਕਰਦਿਆਂ ਕਿਹਾ ਕਿ ਇਹ ਮਹਾਂਸ਼ਿਵਰਾਤਰੀ ਦਾ ਤਿਉਹਾਰ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ ਅਤੇ ਸਾਨੂੰ ਇਹ ਤਿਉਹਾਰ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੰਦਰ ਦੇ ਪੁਜਾਰੀ ਸੱਤਪਾਲ ਸ਼ਰਮਾ ਨੇ ਵਿਧੀ ਨਾਲ ਪੂਜਾ ਕੀਤੀ। ਮੰਦਰ ਕਮੇਟੀ ਵੱਲੋਂ ਸਮੂਹ ਭਗਤਾਂ ਦੇ ਸਿਰੋਪਾਓ ਪਾ ਕੇ ਫੁੱਲਾਂ ਦੀ ਵਰਖਾ ਕੀਤੀ। ਬਿੰਦਰਪਾਲ ਗਰਗ ਨੇ ਦੱਸਿਆ ਕਿ ਇਹ ਸ਼ਿਵ ਭਗਤਾਂ ਦਾ ਜਥਾ ਹਰਿਦੁਆਰ ਤੋਂ ਪੈਦਲ ਚੱਲਕੇ 15 ਫ਼ਰਵਰੀ ਨੂੰ ਸਵੇਰੇ ਮਾਨਸਾ ਪੁੱਜਣਗੇ। 15 ਫ਼ਰਵਰੀ ਨੁੰ ਸ਼ਿਵਰਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਕੱਢ ਕੇ ਸ਼ਾਮ ਨੂੰ ਸ਼ਿਵ ਤ੍ਰਿਵੈਣੀ ਮੰਦਰ ਪਹੁੰਚ ਕੇ ਸ਼ਿਵਲਿੰਗ ਤੇ ਗੰਗਾ ਜਲ ਅਭਿਸ਼ੇਕ ਰਾਤ ਨੂੰ ਸਿਵ ਦਾ ਗੁਣਗਾਣ ਹੋਵੇਗਾ। ਸੰਘ ਦੇ ਸਮੂਹ ਮੈਬਰਾ ਵੱਲੋ ਮੁਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਰੇਸ਼ ਨੀਸ਼ਾ, ਨਰੇਸ ਮੁਕੰਦੀ, ਬਿੱਟੂ ਬਾਸਲ, ਹੈਪੀ ਮਿੱਤਲ, ਭੂਸ਼ਣ ਗਰਗ, ਸੰਜੀਵ ਮਿੱਤਲ ਨੋਨੀ, ਰੋਹਿਤ ਜਿੰਦਲ, ਨੀਰਜ ਕੁਮਾਰ, ਭਾਰਤ ਗੁਪਤਾ, ਵਿਨੋਦ ਬਾਂਸਲ, ਹੈਪੀ ਜਿੰਦਲ, ਡਾ ਸਾਹਿਲ, ਬਿੱਟੂ ਕੁਮਾਰ, ਸੰਦੀਪ ਕੁਮਾਰ, ਨਿਤਿਨ ਗੋਇਲ, ਅਸ਼ੋਕ ਜਿੰਦਲ, ਦਰਸ਼ਨ ਗੋਇਲ ਹਾਜ਼ਰ ਸਨ।