ਸ਼੍ਰੀ ਖਾਟੂ ਸ਼ਿਆਮ ਦਾ ਕੀਤਾ ਗੁਣਗਾਨ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Sat, 28 Mar 2026 07:03 PM (IST)
Updated Date: Sun, 29 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ, ਸ੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਇਕਾਦਸ਼ੀ ਦੇ ਸ਼ੁਭ ਮੌਕੇ ’ਤੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ 29 ਮਾਰਚ ਦਿਨ ਐਤਵਾਰ ਨੂੰ ਗੀਤਾ ਭਵਨ ਜਵਾਹਰਕੇ ਰੋਡ ਮਾਨਸਾ ਵਿਖੇ ਸਾਮ 8 ਵਜੇ ਤੋਂ ਪ੍ਰਭੂ ਇੱਛਾ ਤਕ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਮੁਨੀਸ ਮੀਨੂੰ ਤੇ ਖ਼ਜ਼ਾਨਚੀ ਮੁਨੀਸ਼ ਪਿੰਟੁ ਨੇ ਦੱਸਿਆ ਕਿ ਇਸ ਮੌਕੇ ਭਾਰਤ ਦੇ ਮਸ਼ਹੂਰ ਭਜਨ ਗਾਇਕ ਪੰਕਜ ਅਰੋੜਾ ਆਪਣੀ ਸੁਰੀਲੀ ਆਵਾਜ਼ ਰਾਹੀ ਸ਼ਿਆਮ ਖਾਟੂ ਜੀ ਦਾ ਗੁਣਗਾਣ ਕਰਨਗੇ ਤੇ ਇਸ ਮੋਕੇ ਬਾਬਾ ਜੀ ਦਾ ਸੁੰਦਰ ਸ਼ਿਗਾਰ ਹੋਵੇਗਾ, ਜੋ ਦੇਖਣਯੋਗ ਹੋਵੇਗਾ। ਇਸ ਮੌਕੇ ਮੰਡਲ ਦੇ ਚੇਅਰਮੇਨ ਰਾਜੇਸ ਲੀਲਾ ਨੇ ਦੱਸਿਆਂ ਕਿ ਭਗਤਾ ਲਈ ਮਥੂਰਾ ਦੀ ਸਪੈਸਲ ਕਚੋਰੀ ਦਾ ਲੰਗਰ ਵੀ ਲਗਾਇਆ ਜਾਵੇਗਾ।