ਸ਼੍ਰੀਗਣੇਸ਼ ਵੰਦਨਾ ਉਪਰੰਤ ਸ਼ਿਆਮ ਖਾਟੂ ਦਾ ਕੀਤਾ ਕੀਰਤਨ
ਸ਼੍ਰੀ ਸਿਆਮ ਪਰਿਵਾਰ ਤਾਲੀ ਕੀਰਤਨ ਮੰਡਲ
Publish Date: Mon, 02 Mar 2026 04:58 PM (IST)
Updated Date: Tue, 03 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਿਆਮ ਪਰਿਵਾਰ ਤਾਲੀ ਕੀਰਤਨ ਮੰਡਲ ਵੱਲੋਂ ਦੁਆਰਸੀ ਦੇ ਸ਼ੁਭ ਮੌਕੇ ਤੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਅਨਿਲ ਗੋੋਇਲ ਨੇ ਆਪਣੇ ਪਰਿਵਾਰ ਸਮੇਤ ਕੀਤੀ। ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਨੇ ਨਿਭਾਈ। ਇਸ ਸੰਕੀਰਤਨ ਦੀ ਸੁਰੂਆਤ ਨੀਤਾਸ ਨੀਸੁ, ਸਤੀਸ਼ ਹੋਂਡਾ ਤੇ ਅੰਗਰੇਜ਼ ਨੇ ਗਣੇਸ਼ ਬੰਧਨਾਂ ਨਾਲ ਕੀਤੀ ।ਇਸ ਮੌਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕ ਨਰਿੰਦਰ ਰਾਜਸਥਾਨੀ ਬਾਬਾ ਸ਼ਿਆਮ ਦੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਨੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਸ਼ਿਆਮ ਖਾਟੂ ਜੀ ਦਾ ਸ਼ਿੰਗਾਰ ਭਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਭਗਤਾਂ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਰਹੀਆਂ ਤੇ ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਮੰਦਰ ਨੂੰ ਸਜਾਇਆ ਹੋਇਆ ਸੀ। ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਨੇ ਬਾਖੁੂਬੀ ਨਿਭਾਈ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਆਰਤੀ ਕਰਕੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੰਡਲ ਦੇ ਸਮੂਹ ਮੈਂਬਰ ਹਾਜ਼ਰ ਸਨ। ਮੰਡਲ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਤੇ ਅੰਤ ਵਿੱਚ ਫੁੱਲਾਂ ਦੀ ਹੌਲੀ ਖੇਡੀ ਗਈ ।