ਸ਼੍ਰੀ ਸ਼ਿਆਮ ਖਾਟੂ ਦਾ ਕਰਵਾਇਆ ਕੀਰਤਨ
ਸ਼੍ਰੀ ਸ਼ਿਆਮ ਪਰਿਵਾਰ ਤਾਲੀ ਕੀਰਤਨ ਮੰਡਲ
Publish Date: Fri, 02 Jan 2026 06:27 PM (IST)
Updated Date: Sat, 03 Jan 2026 04:09 AM (IST)
ਪੱਤਰ ਪ੍ਰਰਕ, ਪੰਜਾਬੀ ਜਾਗਰਣ, ਮਾਨਸਾ
ਸ਼੍ਰੀ ਸ਼ਿਆਮ ਪਰਿਵਾਰ ਤਾਲੀ ਕੀਰਤਨ ਮੰਡਲ ਵੱਲੋਂ ਦੁਆਰਸੀ ਦੇ ਸ਼ੁਭ ਮੌਕੇ ਸ਼੍ਰੀ ਸ਼ਿਆਮ ਖਾਟੂ ਦਾ ਕੀਰਤਨ ਕਰਵਾਇਆ ਗਿਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਹੈਪੀ ਗੋਇਲ ਨੇ ਪਰਿਵਾਰ ਸਮੇਤ ਕੀਤੀ। ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਖੇਮ ਚੰਦ ਸ਼ਰਮਾ ਨੇ ਨਿਭਾਈ। ਇਸ ਸੰਕੀਰਤਨ ਦੀ ਸ਼ੁਰੂਆਤ ਅਸ਼ਵਨੀ, ਸਤੀਸ਼ ਹੋਡਾ ਨੇ ਗਣੇਸ਼ ਬੰਧਨਾਂ ਨਾਲ ਕੀਤੀ। ਇਸ ਮੌਕੇ ਹਿੰਦੂਸਤਾਨ ਦੇ ਮਸ਼ਹੂਰ ਭਜਨ ਗਾਇਕਾ ਪਾਵਨੀ ਖੁਰਾਣੀ ਹਿਸਾਰ ਤੋਂ ਬਾਬਾ ਸ਼ਿਆਮ ਦੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਨੇ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਸ੍ਰੀ ਸਿਆਮ ਖਾਟੂ ਜੀ ਦਾ ਸਿੰਗਾਰ ਭਗਤਾ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਭਗਤਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਭਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਮੰਦਰ ਨੂੰ ਸਜਾਇਆ ਹੋਇਆ ਸੀ। ਇਸ ਮੌਕੇ ਸਾਗ ਮੱਕੀ ਦੀ ਰੋਟੀ ਤੇ ਦਾਲ ਦਾ ਲੰਗਰ ਮੰਡਲ ਵੱਲੋਂ ਲਗਾਇਆ ਗਿਆ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੈਪੀ ਗੋਇਲ, ਭੂਸ਼ਨ, ਕਾਕਾ ਸਬਜ਼ੀ ਵਾਲਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸ਼ਿਆਮ ਪ੍ਰੇਮੀਆਂ ਨੂੰ ਨਵੇ ਸਾਲ ਦੀਆ ਵਧਾਈਆ ਦਿੱਤੀਆ ਗਈਆ। ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਬਿੱਟੂ ਨੇ ਬਾਖੁੂਬੀ ਨਿਭਾਈ । ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਖੀਰ ਵਿੱਚ ਆਰਤੀ ਕਰਕੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੰਡਲ ਦੇ ਸਮੂਹ ਮੈਬਰ ਹਾਜ਼ਰ ਸਨ ।